ਚਿੱਤ ਕਰਦਾ ਦੀਦਾਰ ਤੇਰਾ ਪਾਵਾਂ

ਚਿੱਤ ਕਰਦਾ ਦੀਦਾਰ ਤੇਰਾ ਪਾਵਾਂ, ਤੂੰ ਇਕ ਵਾਰੀ ਸੱਦ ਯੋਗੀਆ ।
ਮੈਂ ਵੀ ਚੱਲ ਕੇ ਦਵਾਰੇ ਤੇਰੇ ਆਵਾ, ਤੂੰ ਇਕ ਵਾਰੀ ਸੱਦ ਯੋਗੀਆ ॥

ਐਨਾ ਹਾਂ ਗਰੀਬ, ਆਸਾਂ ਤੇਰੇ ਉੱਤੇ ਲਾਈਆਂ ਨੇ,
ਤੇਰੇ ਹੀ ਦੀਦਾਰ ਦੀਆਂ ਅਖੀਆਂ ਤਿਰਹਾਈਆ ਨੇ।
ਪੈਸਾ ਕੋਲ ਹੋਵੇ ਦੇਰ ਨਾ ਮੈਂ ਲਾਵਾ,
ਤੂੰ ਇਕ ਵਾਰੀ ਸੱਦ ਯੋਗੀਆ ॥

ਤੇਰੇਆ ਰੰਗਾਂ ਚ ਮੈਂ ਤੇ ਤਾਂ ਮਨ ਰੰਗਿਆ,
ਸਾਰੀ ਜਿੰਦਗੀ ਮੈਂ ਤੈਥੋ ਕੁਜ ਵੀ ਨਾ ਮੰਗਿਆ ।
ਅੱਜ ਪੂਰਿਆ ਤੂੰ ਕਰ ਦੇ ਇਛਾਵਾਂ,
ਤੂੰ ਇਕ ਵਾਰੀ ਸੱਦ ਯੋਗੀਆ॥

ਨਿਤ ਨਿਤ ਵਾਲੀਆਂ ਦੂਰੀਆਂ ਮੁਕਾ ਦੇ ਤੂੰ,
ਪ੍ਰੀਤ ਬਲਹਾਰ ਕਹਿੰਦਾ ਕਰਮ ਕਮਾ ਦੇ ਤੂੰ ।
ਕਾਨੁ ਭੁੱਲੀ ਬੈਠਾ ਸਾਡਾ ਸਰਨਾਵਾ,
ਤੂੰ ਇਕ ਵਾਰੀ ਸੱਦ ਯੋਗੀਆ॥
download bhajan lyrics (1378 downloads)