आ जोगी करके मोर सवारी

ਆ ਜੋਗੀ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਜੋਗੀ ll
ਦੇ ਦਰਸ਼ਨ ਇੱਕ ਵਾਰ, ਸਾਡੇ ਘਰ ਆ ਜੋਗੀ*,
ਆ ਜੋਗੀ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਜੋਗੀ l
ਆ ਬਾਬਾ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਬਾਬਾ l

ਨਾਮ ਤੇਰੇ ਦਾ, ਧੂਣਾ ਲਾਇਆ l
ਪੰਡਿਤਾਂ ਨੂੰ ਸੱਦ, ਹਵਨ ਕਰਾਇਆ ll
ਓ ਲਾ ਕੇ ਅੱਜ ਉੱਡਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਛੱਡ ਕੇ ਗੁਫ਼ਾ ਨੂੰ, ਆਉਣਾ ਪੈਣਾ l
ਭਗਤਾਂ ਨੂੰ ਦਰਸ਼, ਦਿਖਾਉਣਾ ਪਾਇਆ ll
ਓ ਲਾ ਕੇ ਅੱਜ ਉੱਡਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਨਾਮ ਤੇਰੇ ਦੀ, ਚੌਂਕੀ ਲਾਈ l
ਮੂਰਤੀ ਫੁੱਲਾਂ, ਨਾਲ ਸਜਾਈ ll
ਓ ਪੂਜਣ ਖੜੇ ਪੁਜਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਵਿੱਚ ਖੁਸ਼ੀਆਂ ਦੇ, ਭੇਟਾਂ ਗਾਈਏ l
ਢੋਲ ਵਜਾ ਕੇ, ਭੰਗੜਾ ਪਾਈਏ ll
ਚੜ੍ਹ ਗਈ ਨਾਮ ਖ਼ੁਮਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਦਰਸ਼ਨ ਦੇ ਲਈ, ਤਰਸਣ ਅੱਖੀਆਂ l
ਬੜੇ ਚਿਰਾਂ ਤੋਂ, ਆਸਾਂ ਰੱਖੀਆਂ ll
ਹੱਥ ਜੋੜ ਕੇ ਖੜੇ ਪੁਜਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਜਦੋਂ ਤੋਂ ਹੈ ਲੜ੍ਹ, ਤੁਸਾਂ ਦਾ ਫੜ੍ਹਿਆ l
ਕੰਮ ਕੋਈ ਨਾ, ਸਾਡਾ ਅੜ੍ਹਿਆ ll
ਬਿਨ ਚੱਪੂ ਬੇੜੀ ਤਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਰੋਟੀ ਮਣੀ, ਪ੍ਰਸ਼ਾਦ ਬਣਾ ਕੇ l
ਰੱਖਿਆ ਅਸੀਂ, ਪ੍ਰਾਤ 'ਚ ਪਾ ਕੇ ll
ਭੋਗ ਲਗਾਓ ਇੱਕ ਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਜਿਹਨਾਂ ਦੇ ਘਰ ਵਿੱਚ, ਪੈਰ ਤੂੰ ਪਾਇਆ l
ਓਹਨਾਂ ਨੂੰ ਕੱਖ ਤੋਂ, ਲੱਖ ਬਣਾਇਆ ll
ਕਦ ਆਉਣੀ ਸਾਡੀ ਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਦੁੱਧ ਪੁੱਤ ਦਾ ਤੈਨੂੰ, ਕਹਿੰਦੇ ਦਾਨੀ l
ਸਭ ਦੀ ਦੂਰ, ਕਰੇ ਪ੍ਰੇਸ਼ਾਨੀ ll
ਓ ਤੇਰੀ ਕਲਾ ਨਿਆਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਭਗਤਾਂ ਦੇ ਦਿਲ ਦੀਆਂ, ਜਾਣ ਲੈਂਦਾ ਤੂੰ l
ਦੁੱਧੋ ਪਾਣੀ, ਛਾਣ ਲੈਂਦਾ ਤੂੰ ll
ਓ ਮੰਨਦੀ ਦੁਨੀਆਂ ਸਾਰੀ,ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਐਨਾ ਸਾਨੂੰ, ਨਾ ਤਰਸਾਵੋ l
ਬੱਚਿਆਂ ਤੇ ਤੁਸੀਂ, ਕਰਮ ਕਮਾਵੋ ll
ਓ ਸੱਚਾ ਤੂੰ ਬ੍ਰਹਮਚਾਰ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਰਤਨੋ ਦੇ ਜਿਵੇਂ, ਭਾਗ ਜਗਾਏ l
ਸੁਪਨੇ ਵਿੱਚ ਸੀ, ਦਰਸ਼ ਦਿਖਾਏ ll
ਕਰੋ ਮੇਹਰ ਇੱਕ ਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਭਗਤਾਂ ਨੇ ਹੈ, ਕਹਿੰਦੇ ਰਹਿਣਾ l
ਚੌਂਕੀ ਦੇ ਵਿੱਚ, ਆਉਣਾ ਹੀ ਪੈਣਾ ll
ਓ ਜਾਗਣਾ ਰਾਤ ਹੈ ਸਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਅੱਜ ਤੱਕ ਕਿਸੇ ਦੀ, ਆਸ ਨਾ ਤੋੜ੍ਹੀ l
ਟੁੱਟੇਲੇ ਖਾਨ ਦੀ, ਤੰਦ ਹੀ ਜੋੜੀ ll
ਓ ਵਿਗੜੀ ਸਦਾ ਸੰਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਹਰ ਸਾਹ ਵਿੱਚ ਤੇਰਾ, ਨਾਮ ਧਿਆਈਏ l
ਸੁਬਹ ਸ਼ਾਮ ਅਸੀਂ, ਆਰਤੀ ਗਾਈਏ ll
ਓ ਮੂਰਤ ਤੱਕੀਏ ਪਿਆਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਸੋਹਣੀ ਪੱਟੀ, ਵਾਲਾ ਕਹਿੰਦਾ l
ਜੋਗੀ ਭਗਤਾਂ, ਦੇ ਸੰਗ ਰਹਿੰਦਾ ll
ਓ ਤੱਖੀ ਨੇ ਅਰਜ਼ ਗੁਜ਼ਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (283 downloads)