ਪੱਲਾ ਪੱਲਾ ਭਰ ਦੇ ਪੱਲਾ

ਪੱਲਾ ਪੱਲਾ ਭਰ ਦੇ ਪੱਲਾ
=================
ਪੱਲਾ ਪੱਲਾ,,,ਜੈ ਹੋ, ਭਰ ਦੇ ਪੱਲਾ,,,ਜੈ ਹੋ ll,
ਸੁਣ ਲੈ, ਅੱਜ ਪੁਕਾਰਾਂ*, ਤੈਨੂੰ ਵਾਜ਼ਾਂ ਮਾਰਾਂ ll
ਭਰ ਦੇ,,, ਪੱਲਾ ਭਰ ਦੇ,,, ll

ਭਰ ਕੇ ਪੱਲੇ, ਤੁਰ ਗਏ ਲੱਖਾਂ,
"ਫ਼ੇਰ ਲਈਆਂ ਕਿਓਂ*, ਮੈਥੋਂ ਅੱਖਾਂ" ll
ਹੋ ਰਹਿ ਗਿਆ ਮੈਂ ਹੀ,,,ਜੈ ਹੋ, ਕਲਮ ਕੱਲਾ,,,ਜੈ ਹੋ,
ਭਰ ਦਿਓ ਮੇਰਾ,,,ਜੈ ਹੋ, ਖ਼ਾਲੀ ਪੱਲਾ,,,ਜੈ ਹੋ,
ਸੁਣ ਲੈ, ਅੱਜ ਪੁਕਾਰਾਂ*, ਤੈਨੂੰ ਵਾਜ਼ਾਂ ਮਾਰਾਂ ll
ਭਰ ਦੇ,,, ਪੱਲਾ ਭਰ ਦੇ,,, ll

ਹਾਲ ਫ਼ਕੀਰੀ, ਤਨ ਤੇ ਲੀਰਾਂ,
"ਕੀ ਲਿੱਖੀਆਂ ਨੇ*, ਮਾਂ ਤਕਦੀਰਾਂ" ll
ਹੋ ਲੋਕੀਂ ਕਹਿੰਦੇ,,,ਜੈ ਹੋ, ਮੈਨੂੰ ਝੱਲਾ,,,ਜੈ ਹੋ,
ਭਰ ਦਿਓ ਮੇਰਾ,,,ਜੈ ਹੋ, ਖ਼ਾਲੀ ਪੱਲਾ,,,ਜੈ ਹੋ,
ਸੁਣ ਲੈ, ਅੱਜ ਪੁਕਾਰਾਂ*, ਤੈਨੂੰ ਵਾਜ਼ਾਂ ਮਾਰਾਂ ll
ਭਰ ਦੇ,,, ਪੱਲਾ ਭਰ ਦੇ ll

ਕੀ ਆਖੇਗਾ, ਕੁੱਲ ਜ਼ਮਾਨਾ,
"ਕਿਓਂ ਦਾਤੀ*, ਮਜ਼ਬੂਰ ਨਿਮਾਣਾ" ll
ਹੋ ਤੇਰੇ ਦਰ ਤੋਂ,,,ਜੈ ਹੋ, ਖ਼ਾਲੀ ਚੱਲਾ,,,ਜੈ ਹੋ,
ਭਰ ਦਿਓ ਮੇਰਾ,,,ਜੈ ਹੋ, ਖ਼ਾਲੀ ਪੱਲਾ,,,ਜੈ ਹੋ,
ਸੁਣ ਲੈ, ਅੱਜ ਪੁਕਾਰਾਂ*, ਤੈਨੂੰ ਵਾਜ਼ਾਂ ਮਾਰਾਂ llll
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (45 downloads)