पौणाहारी जोगी आ के दर्स दिखा जा

( जिहना तकया आसरा जोगी दा,
ओहनू थोड़ कोई ना आवे,
बाहों फड़ फड़ तारे जोगी ओहनू,
जेहड़ा हर पल नाम ध्यावे। )

आजा जोगी पौणाहारी, रो रो के मैं अर्ज़ गुजारी,
दुखा घेरा पा लेया जोगी, दिसदा ना कोई राह,
पौणाहारी जोगी आ के दर्स दिखा जा,
दूधाधारी जोगी, सीधे राहे पा....

घर विच घोर गरीबी जोगी, किवे गुफ़ा ते आवा,
तेरी सोहनी गुफ़ा दा जोगी, किवे मैं दर्शन पावा,
देखी किधरे मैं रूल ना जावा, फड़ लै मेरी बांह,
पौणाहारी जोगी आ के दर्स दिखा जा.....

तेरा इक इशारा जोगी, भव जल पार करा दे,
बिना मलाह दे बेड़ी जोगी, पार किनारे ला दे,
तेरे हुंदिया क्यों मैं डोला, जद तुहियो मेरी मलाह,
पौणाहारी जोगी आ के दर्स दिखा जा.....

पिंड समरावा वाला जस्सी, तेरी शुक्र मनावे,
भगता दे नाल रल के जोगी, तेरी महिमा गावे,
मैं सुनया ए तू भगता नू, पावे सीधे राह,
पौणाहारी जोगी आ के दर्स दिखा जा.....  



( ਜਿਹਨਾਂ ਤੱਕਿਆ, ਆਸਰਾ ਜੋਗੀ ਦਾ,
ਓਹਨੂੰ, ਥੋੜ ਕੋਈ ਨਾ ਆਵੇ l
ਬਾਂਹੋਂ ਫੜ੍ਹ ਫੜ੍ਹ, ਤਾਰੇ ਜੋਗੀ ਓਹਨੂੰ ,
ਜੇਹੜਾ, ਹਰ ਪਲ ਨਾਮ ਧਿਆਵੇ ll )

ਆਜਾ ਜੋਗੀ ਪੌਣਾਹਾਰੀ, ਰੋ ਰੋ ਕੇ ਮੈ ਅਰਜ਼ ਗੁਜ਼ਾਰੀ ll
ਦੁੱਖਾਂ ਘੇਰਾ, ਪਾ ਲਿਆ ਜੋਗੀ ll, ਦਿੱਸਦਾ ਨਾ ਕੋਈ ਰਾਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,
ਦੁੱਧਾਧਾਰੀ ਜੋਗੀ, ਸਿੱਧੇ ਰਾਹੇ ਪਾ ll

ਘਰ ਵਿੱਚ, ਘੋਰ ਗਰੀਬੀ ਜੋਗੀ, ਕਿਵੇਂ ਗੁਫ਼ਾ ਤੇ ਆਵਾਂ l
ਤੇਰੀ ਸੋਹਣੀ, ਗੁਫ਼ਾ ਦਾ ਜੋਗੀ, ਕਿਵੇਂ ਮੈ ਦਰਸ਼ਨ ਪਾਵਾਂ ll
ਦੇਖੀ ਕਿੱਧਰੇ, ਮੈਂ ਰੁਲ੍ਹ ਨਾ ਜਾਵਾਂ ll, ਫੜ੍ਹ ਲੈ ਮੇਰੀ ਬਾਂਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,,,,,,,,,,,,,,,,,

ਤੇਰਾ ਇੱਕ, ਇਸ਼ਾਰਾ ਜੋਗੀ, ਭਵ ਜਲ ਪਾਰ ਕਰਾ ਦੇ l
ਬਿਨਾਂ ਮਲਾਹ ਦੇ, ਬੇੜੀ ਜੋਗੀ, ਪਾਰ ਕਿਨਾਰੇ ਲਾ ਦੇ ll
ਤੇਰੇ ਹੁੰਦਿਆਂ, ਕਿਓਂ ਮੈਂ ਡੌਲ੍ਹਾ ll, ਜਦ ਤੂੰਹੀਓਂ ਮੇਰਾ ਮਲਾਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,,,,,,,,,,,,,,,,,

ਪਿੰਡ ਸਮਰਾਵਾਂ, ਵਾਲਾ ਜੱਸੀ, ਤੇਰਾ ਸ਼ੁਕਰ ਮਨਾਵੇ l
ਭਗਤਾਂ ਦੇ ਨਾਲ, ਰਲ ਕੇ ਜੋਗੀ, ਤੇਰੀ ਮਹਿਮਾ ਗਾਵੇ ll
ਮੈਂ ਸੁਣਿਆਂ ਏ, ਤੂੰ ਭਗਤਾਂ ਨੂੰ ll, ਪਾਵੇਂ ਸਿੱਧੇ ਰਾਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,,,,,,,,,,,,,,,,,

ਰਚਨਾ- ਜੱਸੀ ਧੂਤੀ ਸਮਰਾਵਾਂ ਵਾਲਾ  
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (365 downloads)