तेरे रंगां विच

ਤੇਰੇ ਰੰਗਾਂ ਵਿੱਚ lll, ਮੇਰੀ ਸਰਕਾਰ,  
ਮੈਂ ਤਨੋਂ ਮਨੋਂ ਰੰਗਿਆ ਗਿਆ,
ਮੈਂ ਤਨੋਂ ਮਨੋਂ ਰੰਗਿਆ ਗਿਆ ll
ਪੌਣਾਹਾਰੀ ਬਾਬਾ, ਮੋਰ ਤੇ ਸਵਾਰ,,,* ll,
ਮੈਂ ਤਨੋਂ ਮਨੋਂ ਰੰਗਿਆ ਗਿਆ,,,
ਤੇਰੇ ਰੰਗਾਂ ਵਿੱਚ ll, ਮੇਰੀ ਸਰਕਾਰ,,,,,,,,,,,,

^ਅੱਠੇ ਪਹਿਰ ਤੇਰਿਆਂ, ਖਿਆਲਾਂ ਵਿੱਚ ਰਹਿੰਦਾ ਹਾਂ,
ਹਰ ਸਾਹ ਦੇ ਨਾਲ ਬੱਸ, ਨਾਮ ਤੇਰਾ ਲੈਂਦਾ ਹਾਂ,
ਜੀ ਨਾਮ ਤੇਰਾ ਲੈਂਦਾ ਹਾਂ ll
ਰਹੀ ਆਪਣੇ, ਪਰਾਏ ਦੀ ਨਾ ਸਾਰ, ਓ ਰਹੀ ਆਪਣੇ,
ਆਪਣੇ ਪਰਾਏ ਦੀ ਨਾ ਸਾਰ,
ਮੈਂ ਤਨੋਂ ਮਨੋਂ ਰੰਗਿਆ ਗਿਆ,,,
ਤੇਰੇ ਰੰਗਾਂ ਵਿੱਚ, ਮੇਰੀ ਸਰਕਾਰ,,,,,,,,,,,,

^ਇਸ਼ਕ ਤੇਰੇ ਨੇ ਮੈਨੂੰ, ਕਮਲਾ ਜੇਹਾ ਕਰਤਾ,
ਮੇਰੇ ਰੋਮ ਰੋਮ 'ਚ, ਪਿਆਰ ਤੇਰਾ ਭਰਤਾ,
ਜੀ ਪਿਆਰ ਤੇਰਾ ਭਰਤਾ ll
ਤੇਰੇ ਦਰ ਦਾ, ਰਹੂੰਗਾ ਸੇਵਾਦਾਰ, ਮੈਂ ਤੇਰੇ ਦਰ ਦਾ,
ਦਰ ਦਾ ਰਹੂੰਗਾ ਸੇਵਾਦਾਰ,
ਮੈਂ ਤਨੋਂ ਮਨੋਂ ਰੰਗਿਆ ਗਿਆ,,,
ਤੇਰੇ ਰੰਗਾਂ ਵਿੱਚ, ਮੇਰੀ ਸਰਕਾਰ,,,,,,,,,,,,

^ਗੁਫ਼ਾ ਵਾਲੇ ਜੋਗੀ, ਇੱਕ ਵਾਰ ਤਾਂ ਦੀਦਾਰ ਦੇ,
ਘੁੱਲੇ ਸਰਿਹਾਲੇ ਵਾਲੇ, ਵਾਂਗੂ ਮੈਨੂੰ ਤਾਰ ਦੇ,
ਬਾਬਾ ਜੀ ਮੈਨੂੰ ਤਾਰ ਦੇ ll
ਹਰ ਪਲ ਤੇਰਾ, ਕਰਾਂ ਇੰਤਜ਼ਾਰ, ਮੈਂ ਹਰ ਪਲ ਤੇਰਾ,
ਪਲ ਤੇਰਾ ਕਰਾਂ ਇੰਤਜ਼ਾਰ,
ਮੈਂ ਤਨੋਂ ਮਨੋਂ ਰੰਗਿਆ ਗਿਆ,,,
ਤੇਰੇ ਰੰਗਾਂ ਵਿੱਚ, ਮੇਰੀ ਸਰਕਾਰ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (100 downloads)