जोगी दी फकीरी

लाउना जिहना नू बाबे ने हुँदा चरणी,
ओहनू पहला दुःख देंदा ए,
दुःख देंदा ए ते नाले भूख देंदा ए,
ते फेर सारे ही ज़माने वाले सुख देंदा ए,
इस करके लिखया ए.....

दुःख ना गरीबी दा ते मोह ना अमीरी दा,
लोभ नहियो ताज़ा दा ते शोंक ना बजीरी दा,
शोंक ना बजीरी दा ते मोह ना अमीरी दा,
इक्को इक नशा सानू, जोगी दी फकीरी दा।

झूठ नहियो बोलदे, सुनाईये हड्ड बीतिया,
जंगला दे शेरा ने सलामा सानू कितिया,
ना ही डर सप दा ते ना ही डर कीड़ी दा,
इक्को इक नशा सानू, जोगी दी फकीरी दा।

जोगिया वे पौणाहारिया,
सानू तेरा ही सहारा ए,
सारे मैं द्वारे छड्ड के,
तेरा मलया द्वारा ए....

ओहदे नूर विच असी होये नूरो नूर हां,
माड़िया कम्मा तो ताहियो रहन्दे असी दूर हां,
ना ही शोंक दारु दा ते ना ही शोंक बीड़ी दा,
इक्को इक नशा सानू, जोगी दी फकीरी दा।

यादां विच जागना ते यादां विच सोना ए,
सोनू दा सलेरन च भुंजे ही विछोना ए,
ना ही शोंक मंजे दा ते ना ही शोंक पीड़ी दा,
इक्को इक नशा सानू, जोगी दी फकीरी दा।

मुठ्ठी विच बंद कर लये,
तारे अंबरा दे तोड़ तोड़ के,
हिर्दय च तेरा नाम लिखया,
एहना तारेया नू जोड़ जोड़ के....

जिहना नू भी धुर अंदरो,
तेरे नाम दा सरूर हुँदा ए,
ओहना देया चेहरिया उत्ते,
जग्गो वखरा ही नूर हुँदा ए.....

किसे दा नी हक़ खाईदा,
किती किरत कमाई होई आ,
गेहनेया दी लोड़ कोई ना,
सिंगी बाबा जी दी पाई होई आ,
इक्को इक नशा सानू, जोगी दी फकीरी दा।



ਲਾਉਣਾ ਜਿਹਨਾਂ ਨੂੰ, ਬਾਬੇ ਨੇ ਹੁੰਦਾ ਚਰਣੀ,
ਓਹਨੂੰ ਪਹਿਲਾਂ, ਦੁੱਖ ਦੇਂਦਾ ਏ,
*ਦੁੱਖ ਦੇਂਦਾ ਏ ਤੇ, ਨਾਲੇ ਭੁੱਖ ਦੇਂਦਾ ਏ,
ਤੇ ਫੇਰ, *ਸਾਰੇ ਹੀ ਜ਼ਮਾਨੇ ਵਾਲੇ, ਸੁੱਖ ਦੇਂਦਾ ਏ,,,
ਇਸ ਕਰਕੇ ਲਿਖਿਆ ਏ,,,,,

ਦੁੱਖ ਨਾ ਗ਼ਰੀਬੀ ਦਾ ਤੇ, ਮੋਹ ਨਾ ਅਮੀਰੀ ਦਾ,
ਲੋਭ ਨਹੀਂਓਂ ਤਾਜ਼ਾਂ ਦਾ ਤੇ, ਸ਼ੌਂਕ ਨਾ ਵਜ਼ੀਰੀ ਦਾ ll
*ਸ਼ੌਂਕ ਨਾ ਵਜ਼ੀਰੀ ਦਾ ਤੇ, ਮੋਹ ਨਾ ਅਮੀਰੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਝੂਠ ਨਹੀਂਓਂ ਬੋਲਦੇ, ਸੁਣਾਈਏ ਹੱਡ ਬੀਤੀਆਂ,
ਜੰਗਲਾਂ ਦੇ ਸ਼ੇਰਾਂ ਨੇ, ਸਲਾਮਾਂ ਸਾਨੂੰ ਕੀਤੀਆਂ ll
*ਨਾ ਹੀ ਡਰ ਸੱਪ ਦਾ ਤੇ, ਨਾ ਹੀ ਡਰ ਕੀੜੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਜੋਗੀਆ ਵੇ ਪੌਣਾਹਾਰੀਆ,,, ll,
*ਸਾਨੂੰ ਤੇਰਾ ਹੀ ਸਹਾਰਾ ਏ,
ਸਾਰੇ ਮੈਂ ਦਵਾਰੇ ਛੱਡ ਕੇ,
ਤੇਰਾ ਮੱਲ੍ਹਿਆਂ ਦਵਾਰਾ ਏ,,, ll

ਓਹਦੇ ਨੂਰ ਵਿੱਚ, ਅਸੀਂ ਹੋਏ ਨੂਰੋ ਨੂਰ ਹਾਂ,
ਮਾੜਿਆਂ ਕੰਮਾਂ ਤੋਂ ਤਾਂਹੀਓਂ, ਰਹਿੰਦੇ ਅਸੀਂ ਦੂਰ ਹਾਂ ll
*ਨਾ ਹੀ ਸ਼ੌਂਕ ਦਾਰੂ ਦਾ ਤੇ, ਨਾ ਹੀ ਸ਼ੌਂਕ ਬੀੜੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਯਾਦਾਂ ਵਿੱਚ ਜਾਗਣਾ ਤੇ, ਯਾਦਾਂ ਵਿੱਚ ਸੌਣਾ ਏ,
ਸੋਨੂੰ ਦਾ ਸਲੇਰਨ 'ਚ, ਭੁੰਜੇ ਹੀ ਵਿਛੌਣਾ ਏ ll
*ਨਾ ਹੀ ਸ਼ੌਂਕ ਮੰਜੇ ਦਾ ਤੇ, ਨਾ ਹੀ ਸ਼ੌਂਕ ਪੀੜ੍ਹੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਮੁੱਠੀ ਵਿੱਚ ਬੰਦ ਕਰ ਲਏ,,, ll,
*ਤਾਰੇ ਅੰਬਰਾਂ ਦੇ ਤੋੜ ਤੋੜ ਕੇ,
ਹਿਰਦੇ 'ਚ ਤੇਰਾ, ਨਾਮ ਲਿਖਿਆ,
ਏਹਨਾਂ ਤਾਰਿਆਂ ਨੂੰ, ਜੋੜ ਜੋੜ ਕੇ,,, ll

ਜਿਹਨਾਂ ਨੂੰ ਵੀ ਧੁਰ ਅੰਦਰੋਂ,,, ll,
*ਤੇਰੇ ਨਾਮ ਦਾ ਸਰੂਰ ਹੁੰਦਾ ਏ,
ਓਹਨਾਂ ਦਿਆਂ ਚੇਹਰਿਆਂ ਉੱਤੇ,
ਜੱਗੋਂ, ਵੱਖਰਾ ਹੀ ਨੂਰ ਹੁੰਦਾ ਏ,,, ll

ਕਿਸੇ ਦਾ ਨੀ ਹੱਕ ਖਾਈਦਾ,,, ll,
*ਕੀਤੀ ਕਿਰਤ ਕਮਾਈ ਹੋਈ ਆ,  
ਗਹਿਣਿਆਂ ਦੀ ਲੋੜ ਕੋਈ ਨਾ,
ਸਿੰਗੀ ਬਾਬਾ ਜੀ ਦੀ ਪਾਈ ਹੋਈ ਆ,,, ll
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (288 downloads)