ऐसा जोगी मेरा

ਐਸਾ ਜੋਗੀ ਮੇਰਾ, ਜੇਹੜਾ ਵਿੱਛੜਿਆਂ ਨੂੰ ਮੇਲਦਾ ll
ਪੌਣਾਹਾਰੀ ਮੇਰਾ, ਜੇਹੜਾ ਵਿੱਛੜਿਆਂ ਨੂੰ ਮੇਲਦਾ ll
*ਸਿੱਧ ਜੋਗਾ ਨਾਲ ਪ੍ਰੀਤਾਂ ਪਾ ਲੈ,
*ਬਾਬਾ ਜੀ ਦਾ ਨਾਮ ਧਿਆ ਲੈ, ਕਿਓਂ ਐਬਾਂ ਨਾਲ ਖੇਲ੍ਹਦਾ,,,
ਐਸਾ ਜੋਗੀ ਮੇਰਾ,,,,,,,,,,,,,,,,,,,,,,,,,,,,,,

^ਸੋਹਣ ਜਟਾਵਾਂ ਸੋਨੇ ਰੰਗੀਆਂ, "ਜੋਗੀ ਦੂਰ ਕਰੇ ਸਭ ਤੰਗੀਆਂ" l
^ਸ਼ਰਧਾ ਨਾਲ ਜੋ ਰੋਟ ਚੜ੍ਹਾਵੇ, "ਮਿਲਣ ਮੁਰਾਦਾਂ ਓਹਨਾਂ ਨੂੰ ਮੰਗੀਆਂ" ll
*ਸੁੱਕੇ ਰੁੱਖਾਂ ਨੂੰ ਫ਼ਲ ਲੱਗਦੇ ll, ਹੱਥ ਕਰੇ ਜਦੋਂ ਮੇਹਰ ਦਾ,,,
ਐਸਾ ਜੋਗੀ ਮੇਰਾ,,,,,,,,,,,,,,,,,,,,,,,,,,,,,,

^ਬਾਬਾ ਬਾਲਕ ਹੈ ਬ੍ਰਹਮਚਾਰੀ, "ਪੌਣਾਹਾਰੀ ਦੁੱਧਾਧਾਰੀ" l
^ਧਰਮ ਦਾ ਪੁੱਤ ਬਣਾ ਕੇ ਉਸਨੂੰ, "ਤਰ ਗਈ ਮਾਤਾ ਰਤਨੋ ਲੁਹਾਰੀ" ll
*ਪੌਣਾਹਾਰੀ / ਦੁੱਧਾਧਾਰੀ ਮੇਹਰਾਂ ਕਰਕੇ ll, ਕਿਸਮਤ ਪਲਾਂ 'ਚ ਫੇਰਦਾ,,,
ਐਸਾ ਜੋਗੀ ਮੇਰਾ,,,,,,,,,,,,,,,,,,,,,,,,,,,,,,

^ਏਹ ਜਿੰਦ ਚਾਰ ਦਿਨਾਂ ਦਾ ਮੇਲਾ, "ਹੱਥ ਨੀ ਆਉਣਾ ਖੁੰਝਿਆਂ ਵੇਲਾ" l
^ਮੇਰੀ ਮੇਰੀ ਕਰ ਨਾ ਬੂਟੇ, "ਜਾਣਾ ਜੱਗ ਤੋਂ ਪਊ ਅਕੇਲਾ" ll
*ਚੱਲਦੀ ਗੱਡੀ ਚੰਗੀ ਲੱਗਦੀ ll, ਰੁਕੀ ਨੂੰ ਕੋਈ ਨਾ ਠੇਲ੍ਹਦਾ,,,
ਐਸਾ ਜੋਗੀ ਮੇਰਾ,,,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (322 downloads)