ਜੋਗਣ ਮੈਂ ਹੋ ਗਈ ਚਿਮਟੇ ਵਾਲੇ ਸਾਈਆਂ

ਸੁੱਧ ਬੁੱਧ ਮੈਨੂੰ  ਭੁੱਲ ਗਈ ਜੱਗ ਦੀ
ਨਾਲ ਜਦੋਂ ਦੀਆ ਲਾਈਆਂ,
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ ਵੇ ਜੋਗਣ ਮੈਂ ਹੋ ਗਈ ।

ਗਲ ਵਿਚ ਤੇਰੀ ਵੇਖ ਨਿਸ਼ਾਨੀ, ਲੋਕੀਂ ਮੈਨੂੰ ਕਹਿਣ ਦੀਵਾਨੀ ।
ਪਾ ਕੇ ਬੰਗਾ ਨਾਮ ਦੀਆਂ ਮੈਂ, ਦਰ ਤੇ ਆਂ ਛਣਕਾਈਆਂ ।
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ...

ਉਠਦੇ ਬਹਿੰਦੇ ਸ਼ਾਮ ਸਵੇਰੇ, ਗੁਣ ਜੋਗੀ ਮੈਂ ਗਾਵਾਂ ਤੇਰੇ ।
ਮਾਂ ਰਤਨੋ ਦੇ ਪਾਲੀਆਂ ਤੇਰੇ, ਨਾਲ ਪ੍ਰੀਤਾਂ ਪਾਈਆਂ ।
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ...

ਕੋਈ ਕਹੇ ਤੈਨੂੰ ਪੌਣਾਹਾਰੀ, ਕੋਈ ਕਹੇ ਤੈਨੂੰ ਦੁਧਾਧਾਰੀ ।
ਸੁਪਨੇ ਦੇ ਵਿਚ ਆਣ ਖਲੋ ਜਾਂ, ਤੇਰੀਆਂ ਸ਼ਾਹਤ੍ਲਾਈਆਂ ।
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ...

‘ਕੂਕਾ ਰੈਣ ਮਾਜ਼ਰੇ ਵਾਲਾ’, ਨਾਮ ਤੇਰੇ ਦੀ ਫੇਰੇ ਮਾਲਾ ।
ਤੇਰੇ ਬਿਨ ਮੇਰਾ ਹੋਰ ਨਾ ਕੋਈ, ਪਾ ਨਾ ਜਾਈ ਜੁਦਾਈਆਂ ।
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ...
download bhajan lyrics (1097 downloads)