गली दे विचों कौन लंघिया

मेरी खुल गई पटक दे के अख नि,
गली दे विचो कौन लंगेया,
पौन्हारी उते पेंदा मेनू शक नि,
गली दे विचो कौन लंगेया,
मेरी खुल गई पटक दे के अख नि,

जद पहुये ओहदे खड खड खडके,
अख खुल गई मेरी पटक देनी तडके,
तू बी वेख लै वारि दी कुंडी खोल नी,
गली दे विचो कौन लंगेया,
मेरी खुल गई पटक दे के अख नि,

साडे घर बोल्दा बनेरे उते काग नी,
शायद साड़े ओह जगाऊंन आया भाग नि,
तू वि वेख ले बूहे दी चिक चिक नि,
गली दे विचो कौन लंगेया,
मेरी खुल गई पटक दे के अख नि,

ओहने पिंडे उते भस्म रमाई ऐ,
हथ चिमटा मोदे ते झोली पाई ऐ,
ओहना चिमटा करे छम छम नि,
गली दे विचो कौन लंगेया,
मेरी खुल गई पटक दे के अख नि,

साड़ी गली अज नाथ फेरा पा गया,
काइयां दुखियां दे दुखड़े मिटा गया,
जांदी वारि मुहो बोलेया अलख नी,
गली दे विचो कौन लंगेया,
मेरी खुल गई पटक दे के अख नि,

जेह्ड़े प्यार पौनाहारी नाल पाउणगे,
पौनाहारी बाबा ओहदी विगड़ी बनाऊंगे,
काइयां दुखियां दे दुःख गया कट नी,
गली दे विचो कौन लंगेया,
मेरी खुल गई पटक दे के अख नि,



ਮੇਰੀ ਖੁੱਲ ਗਈ, ਪਟੱਕ ਦੇ ਕੇ ਅੱਖ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ ll
ਪੌਣਾਹਾਰੀ ਉੱਤੇ, ਪੈਂਦਾ ਮੈਨੂੰ ਸ਼ੱਕ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ l
ਮੇਰੀ ਖੁੱਲ ਗਈ,,,,,,,,,,,,,,,,,,,,,,

ਜਦ ਪਹੂਏ ਓਹਦੇ, ਖੜ ਖੜ ਖੜ੍ਹਕੇ l
ਅੱਖ ਖੁਲ੍ਹ ਗਈ ਮੇਰੀ, ਪਟੱਕ ਦੇਣੀ ਤੜ੍ਹਕੇ ll
ਤੂੰ ਵੀ ਵੇਖ ਲੈ, ਵਾਰੀ ਦੀ ਕੁੰਡੀ ਖੋਲ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਸਾਡੇ ਘਰ ਬੋਲਦਾ, ਬਨ੍ਹੇਰੇ ਉੱਤੇ ਕਾਗ ਨੀ l
ਸ਼ਇਦ ਸਾਡੇ ਓਹ, ਜਗਾਉਣ ਆਇਆ ਭਾਗ ਨੀ ll
ਤੂੰ ਵੀ ਵੇਖ ਲੈ, ਬੂਹੇ ਦੀ ਚਿੱਕ ਚੱਕ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਓਹਨੇ ਪਿੰਡੇ ਉੱਤੇ, ਭਸਮ ਰਮਾਈ ਏ l
ਹੱਥ ਚਿਮਟਾ, ਮੋਂਢੇ ਤੇ ਝੋਲੀ ਪਾਈ ਏ ll
ਓਹਦਾ ਚਿਮਟਾ, ਕਰੇ ਛੰਮ ਛੰਮ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਸਾਡੀ ਗਲ਼ੀ ਅੱਜ, ਨਾਥ ਫੇਰਾ ਪਾ ਗਿਆ l
ਕਈਆਂ ਦੁਖੀਆਂ ਦੇ, ਦੁੱਖੜੇ ਮਿਟਾ ਗਿਆ ll
ਜਾਂਦੀ ਵਾਰੀ ਮੂੰਹੋਂ, ਬੋਲਿਆ ਅਲਖ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਜੇਹੜੇ ਪਿਆਰ, ਪੌਣਾਹਾਰੀ ਨਾਲ ਪਾਉਣਗੇ l
ਪੌਣਾਹਾਰੀ ਬਾਬਾ ਓਹਦੀ, ਵਿਗੜੀ ਬਣਾਉਣਗੇ ll
ਕਈਆਂ ਦੁਖੀਆਂ ਦੇ, ਦੁੱਖ ਗਿਆ ਕੱਟ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (740 downloads)