ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ

ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ
ਮੱਥਾ ਟੇਕ ਲੈਣ ਦੇ ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਸੋਨੇ ਰੰਗੀਆਂ ਸੀਸ ਜਟਾਵਾਂ, ਨਾਗ ਹੈ ਕਰਦੇ ਸਿਰ ਤੇ ਛਾਵਾਂ
ਪਾਈਆ ਪੈਰਾਂ ਵਿਚ ਖੜਾਵਾਂ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਮੇਰੇ ਬਾਬੇ ਦੀ ਮੋਰ ਸਵਾਰੀ, ਦੇਖਣ ਆਈ ਦੁਨੀਆਂ ਸਾਰੀ
ਝੋਲੀਆਂ ਭਰਦੇ ਵਾਰੋ ਵਾਰੀ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਸੱਚੇ ਨਾਮ ਦੀ ਜ੍ਯੋਤ ਜਗਾਈ, ਚੌਂਕੀ ਸ਼ਰਧਾ ਨਾਲ ਲਗਾਈ
ਸੰਗਤਾਂ ਦਿੰਦੀਆਂ ਆਣ ਵਧਾਈ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਗਲ ਵਿਚ ਸਿੰਗੀ ਬਗਲ ਚ ਝੋਲੀ, ਨਾਥ ਮੇਰੇ ਦੀ ਸੂਰਤ ਭੋਲੀ
ਤੁਰਦਾ ਬਾਲਕ ਹੋਲੀ ਹੋਲੀ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਧੂਣਾ ਲਾਇਆ ਰੋਟ ਬਣਾਇਆ, ਕਰਕੇ ਦਰਸ਼ਨ ਮਨ ਭਰ ਆਇਆ
ਸੋਹਨੀ ਪੱਟੀ ਵਾਲੇ ਗਇਆ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...
download bhajan lyrics (1154 downloads)