मैं सिख्खी दा नी छड्डणा राह

मैं सीखी दा नही छड़ना राह,
आरिया तू चीरी जाई वे,
आरिया तू चीरी जाई वे,
आरिया तू चीरी जाई वे,
मैं सीखी दा नि.....

सीखी वाली राह उते,
तुरदे ही जावागे,
लोड पई तत्ती रेत,
सिर ते पुआवंगे,
सहनु मौत दी नही परवाह,
आरिया तू चीरी जाई वे,
मैं सीखी दा नि.....

सिंह दशमेश जी दे,
कहिए ते जावांगे,
पिता जी दे नाम लई,
दाग ना लुआवंगे,
असा बंद बंद लेना कटवा,
आरिया तू चीरी जाई वे,
मैं सीखी दा नि.....

दीना अते दुखियां नु,
गले असी लावांगे,
निमानिया निमानियाँ दे,
दुखड़े मितावांगे,
सहनु सिरा दी नही परवाह,
आरिया तू चीरी जाई वे,
मैं सीखी दा नि.....

सिरों वग के किना ही खून चो गया,
चोंक चांदनी दा दिल्ही वल हो गया,
असा खोपड़ियाँ लाइयाँ ने लुहा,
आरिया तू चीरी जाई वे,
मैं सीखी दा नि.....

आरा खिचदा जलाद सूल ढोलियां,
मुखो गज के सी मती दास बोलियाँ,
असा बंद बंद लेना कटवा,
आरिया तू चीरी जाई वे,
मैं सीखी दा नि.....

आरा करदा दो फाड़ है शरीर नु,
लोकी वेख के वगाउंदे अखो नीर नु,
सहनु सिरा दी नही परवाह,
आरिया तू चीरी जाई वे,
मैं सीखी दा नि.....

ਮੈਂ ਸਿੱਖੀ ਦਾ ਨੀ ਛੱਡਣਾ ਰਾਹ,
ਆਰਿਆ ਤੂੰ ਚੀਰੀ ਜਾਈਂ ਵੇ ll
ਆਰਿਆ ਤੂੰ ਚੀਰੀ ਜਾਈਂ ਵੇ,
ਆਰਿਆ ਤੂੰ ਚੀਰੀ ਜਾਈਂ ਵੇ ll
ਮੈਂ ਸਿੱਖੀ ਦਾ ਨੀ ,,,,,,,,,,,,,

ਸਿੱਖੀ ਵਾਲੀ ਰਾਹ ਉੱਤੇ,
"ਤੁਰਦੇ ਹੀ ਜਾਵਾਂਗੇ" ll
ਲੋੜ ਪਈ ਤੱਤੀ ਰੇਤ,
"ਸਿਰ ਤੇ ਪੁਆਵਾਂਗੇ"
ਸਾਨੂੰ ਮੌਤ ਦੀ, ਨਹੀਂ ਪ੍ਰਵਾਹ,
ਆਰਿਆ ਤੂੰ ਚੀਰੀ ਜਾਈਂ ਵੇ ll
ਮੈਂ ਸਿੱਖੀ ਦਾ ਨੀ ,,,,,,,,,,,F

ਸਿੰਘ ਦਸ਼ਮੇਸ਼ ਜੀ ਦੇ,
"ਕਹੀਏ ਤੇ ਜਾਵਾਂਗੇ'' ll
ਪਿਤਾ ਜੀ ਦੇ ਨਾਮ ਲਈ,  
''ਦਾਗ ਨਾ ਲੁਆਵਾਂਗੇ''
ਅਸਾਂ, ਬੰਦ ਬੰਦ ਲੈਣਾ ਕਟਵਾ,
ਆਰਿਆ ਤੂੰ ਚੀਰੀ ਜਾਈਂ ਵੇ
ਮੈਂ ਸਿੱਖੀ ਦਾ ਨੀ ,,,,,,,,,,,

ਦੀਨਾਂ ਅਤੇ ਦੁਖੀਆਂ ਨੂੰ,  
''ਗਲ਼ੇ ਅਸੀਂ ਲਾਵਾਂਗੇ'' ll
ਨਿਮਾਣਿਆਂ ਨਿਤਾਣਿਆਂ ਦੇ,
''ਦੁੱਖੜੇ ਮਿਟਾਵਾਂਗੇ''
ਸਾਨੂੰ, ਸਿਰਾਂ ਦੀ ਨਹੀਂ ਪ੍ਰਵਾਹ,
ਆਰਿਆ ਤੂੰ ਚੀਰੀ ਜਾਈਂ ਵੇ ll
ਮੈਂ ਸਿੱਖੀ ਦਾ ਨੀ ,,,,,,,,,,,F

ਸਿਰੋਂ ਵੱਗ ਕੇ, ਕਿੰਨਾ ਹੀ ਖੂਨ ਚੋ ਗਿਆ
ਚੌਂਕ ਚਾਂਦਨੀ ਦਾ ਦਿੱਲੀ, ਵੱਲ ਹੋ ਗਿਆ ll
ਅਸਾਂ, ਖੋਪੜੀਆਂ ਲਈਆਂ ਨੇ ਲੁਹਾ
ਆਰਿਆ ਤੂੰ ਚੀਰੀ ਜਾਈਂ ਵੇ ll
ਮੈਂ ਸਿੱਖੀ ਦਾ ਨੀ ,,,,,,,,,,,F

ਆਰਾ ਖਿੱਚਦਾ, ਜੱਲਾਦ ਸੂਲ ਡੋਲਿਆ
ਮੁੱਖੋਂ ਗੱਜ ਕੇ ਸੀ ਮਤੀ, ਦਾਸ ਬੋਲਿਆ ll
ਅਸਾਂ, ਬੰਦ ਬੰਦ ਲੈਣਾ ਕੱਟਵਾ,
ਆਰਿਆ ਤੂੰ ਚੀਰੀ ਜਾਈਂ ਵੇ ll
ਮੈਂ ਸਿੱਖੀ ਦਾ ਨੀ ,,,,,,,,,,,F

ਆਰਾ ਕਰਦਾ, ਦੋ ਫਾੜ ਹੈ ਸਰੀਰ ਨੂੰ
ਲੋਕੀਂ ਵੇਖ ਕੇ ਵਗਾਉਂਦੇ, ਅੱਖੋਂ ਨੀਰ ਨੂੰ ll
ਸਾਨੂੰ, ਸਿਰਾਂ ਦੀ ਨਹੀਂ ਪ੍ਰਵਾਹ,
ਆਰਿਆ ਤੂੰ ਚੀਰੀ ਜਾਈਂ ਵੇ ll
ਮੈਂ ਸਿੱਖੀ ਦਾ ਨੀ ,,,,,,,,,,,फ
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (829 downloads)