आजा वे आजा सिद्ध जोगिया

ओसियां पावा तेनु भुलावा,
आजा वे आजा सिद्ध जोगियां,
कोठे चढ़ के मैं काग उड़ावा,
आजा वे आजा सिद्ध जोगियां,

की कमी तू वेख लई सी विच रत्नों दे प्यार दे,
किथे गया ऐ पाली तेरा लोकी मेहने मारदे,
केहड़े जन्म दियां दितियाँ स्जावा,
आजा वे आजा सिद्ध जोगियां,

राहवा सुनियाँ थावा सुनियाँ सुनियाँ ने छावा बोहड़ दियां,
किथे गया ऐ मार उड़ारी लबा मैं पैडा मोर दियां,
सुनियाँ ने अज माँ दियां बाहवा,
आजा वे आजा सिद्ध जोगियां,

पता हुंदा जे लोका आखे लगके मंदा न बोल्दी,
ताहने मेहने माँ दी ममता एक पलड़े न तोल्दी,
मावा हुंदियां ठंडियाँ ने छावा,
आजा वे आजा सिद्ध जोगियां,

चंगे कदे नही लगदे बचियाँ माँ तो रुसदे लाल वे,
तेरे बाजो तरसेम कपूरी गला करागी कीहदे नाल वे,
वार वार तेरे तरले मैं पावा,
आजा वे आजा सिद्ध जोगियां,


ਔਂਸੀਆਂ ਪਾਵਾਂ, ਤੈਨੂੰ ਬੁਲਾਵਾਂ ll,
ਆਜਾ ਵੇ ਆਜਾ, ਸਿੱਧ ਜੋਗੀਆ ll
ਕੋਠੇ ਚੜ੍ਹ ਕੇ ll ਮੈਂ, ਕਾਗ ਉਡਾਵਾਂ,
ਆਜਾ ਵੇ ਆਜਾ, ਸਿੱਧ ਜੋਗੀਆ ll

ਕੀ ਕਮੀ ਤੂੰ, ਵੇਖ ਲਈ ਸੀ, ਵਿੱਚ ਰਤਨੋ ਦੇ, ਪਿਆਰ ਦੇ
ਕਿੱਥੇ ਗਿਆ ਏ, ਪਾਲੀ ਤੇਰਾ, ਲੋਕੀ ਮੇਹਣੇ, ਮਾਰਦੇ
ਕੇਹੜੇ ਜਨਮ ਦੀਆਂ ll ਦਿੱਤੀਆਂ ਸਜਾਵਾਂ,
ਆਜਾ ਵੇ ਆਜਾ ਸਿੱਧ ਜੋਗੀਆ ll

ਰਾਹਵਾਂ ਸੁੰਨੀਆਂ, ਥਾਂਵਾਂ ਸੁੰਨੀਆਂ, ਸੁੰਨੀਆਂ ਨੇ ਛਾਂਵਾਂ, ਬੋਹੜ ਦੀਆਂ
ਕਿੱਥੇ ਗਿਆ ਏ, ਮਾਰ ਉੱਡਾਰੀ, ਲੱਭਾਂ ਮੈਂ ਪੈੜਾਂ, ਮੋਰ ਦੀਆਂ
ਸੁੰਨੀਆਂ ਨੇ ਅੱਜ ll ਮਾਂ ਦੀਆਂ ਬਾਂਹਵਾਂ,
ਆਜਾ ਵੇ ਆਜਾ ਸਿੱਧ ਜੋਗੀਆ ll

ਪਤਾ ਹੁੰਦਾ ਜੇ, ਲੋਕਾਂ ਆਖੇ, ਲੱਗਕੇ ਮੰਦਾ ਨਾ, ਬੋਲਦੀ
ਤਾਹਨੇ ਮੇਹਣੇ, ਮਾਂ ਦੀ ਮਮਤਾ, ਇੱਕ ਪੱਲੜੇ ਨਾ, ਤੋਲਦੀ
ਮਾਂਵਾਂ ਹੁੰਦੀਆਂ ll ਠੰਡੀਆਂ ਨੇ ਛਾਂਵਾਂ,
ਆਜਾ ਵੇ ਆਜਾ ਸਿੱਧ ਜੋਗੀਆ ll

ਚੰਗੇ ਕਦੇ ਨਹੀਂ, ਲੱਗਦੇ ਬੱਚਿਆਂ, ਮਾਂ ਤੋਂ ਰੁੱਸਦੇ, ਲਾਲ ਵੇ
ਤੇਰੇ ਬਾਝੋਂ, ਤਰਸੇਮ ਕਪੂਰੀ, ਗੱਲਾਂ ਕਰਾਂਗੀ ਕੀਹਦੇ, ਨਾਲ ਵੇ
ਵਾਰ ਵਾਰ ਤੇਰੇ ll ਤਰਲੇ ਮੈਂ ਪਾਂਵਾਂ,
ਆਜਾ ਵੇ ਆਜਾ ਸਿੱਧ ਜੋਗੀਆ lll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (920 downloads)