ਸਾਨੂੰ ਛੇਤੀ ਛੇਤੀ ਦਰ ਤੇ ਬੁਲਾ ਸਿੱਧ ਜੋਗੀ ਪੌਣਾਹਾਰੀਆ

ਸਾਨੂੰ ਛੇਤੀ ਛੇਤੀ ਦਰ ਤੇ ਬੁਲਾ

ਸਾਨੂੰ ਛੇਤੀ ਛੇਤੀ, ਦਰ ਤੇ ਬੁਲਾ,
ਸਿੱਧ ਜੋਗੀ, ਪੌਣਾਹਾਰੀਆ ॥
ਗ਼ੁਫ਼ਾ ਵੇਖਣੇ ਦਾ, ਮਨ ਵਿੱਚ ਚਾਅ,
ਸਿੱਧ ਜੋਗੀ, ਪੌਣਾਹਾਰੀਆ ।
ਸਾਨੂੰ ਛੇਤੀ ਛੇਤੀ...

ਕੁੰਡਲ, ਜਟਾਵਾਂ ਵਾਲਾ, ਜੋਗੀ ਮੇਰਾ ਸੋਹਣਾ ਏ ।
ਦਰ ਉੱਤੇ, ਆ ਕੇ ਬਾਬਾ, ਦਰਸ਼ਨ ਪਾਉਣਾ ਏ ॥
ਚਿੱਠੀ, ਪਾ ਕੇ ਸਾਨੂੰ, ਗ਼ੁਫ਼ਾ ਤੇ ਬੁਲਾ,
ਸਿੱਧ ਜੋਗੀ, ਪੌਣਾਹਾਰੀਆ...
ਸਾਨੂੰ ਛੇਤੀ ਛੇਤੀ...

ਬਾਰਾਂ, ਘੜੀਆਂ ਦਾ ਮੁੱਲ, ਐਦਾਂ ਤੂੰ ਝੁਕਾਉਂਦਾ ਏ ।
ਰਤਨੋ, ਮਾਤਾ ਦੇ ਘਰੇ, ਪਾਲੀ ਬਣ ਆਉਂਦਾ ਏ ॥
ਬਹਿ ਕੇ, ਮੋਰ ਉੱਤੇ, ਦਰਸ਼ ਦਿਖਾ,
ਸਿੱਧ ਜੋਗੀ, ਪੌਣਾਹਾਰੀਆ...
ਸਾਨੂੰ ਛੇਤੀ ਛੇਤੀ...

ਮਾਨ, ਭਿੰਦਰ ਦੇ ਤੁਸੀਂ, ਕਰੋ ਬੇੜੇ ਜੀ ।
ਚਰਨਾਂ ਦੇ, ਨਾਲ ਸਦਾ, ਲੱਗੀ ਰਹੇ ਤਾਰ ਜੀ ॥
ਮਹਿਮਾ, ਰਿਹਾ ਕੁਲਵਿੰਦਰ ਵੀ ਗਾ,
ਸਿੱਧ ਜੋਗੀ, ਪੌਣਾਹਾਰੀਆ...
ਸਾਨੂੰ ਛੇਤੀ ਛੇਤੀ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (104 downloads)