ਰੱਥ ਕਲਕੱਤਿਓਂ ਚੱਲਿਆ ਮਾਤ ਮੇਰੀ ਕਾਲੀ ਦਾ

ਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ॥
ਕਾਲੀ ਦਾ, ਜੀ ਕਾਲੀ ਦਾ ।
ਕਾਲੇ, ਚੋਲਿਆਂ ਵਾਲੀ ਦਾ...
ਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ॥
ਜੈ ਸ਼ਕਤੀ, ਜੈ ਜੈ, ਮਾਂ ਕਾਲੀ x॥-॥

ਰੱਥ ਨੂੰ ਵੇਖਣ, ਬ੍ਰਹਮਾ ਜੀ ਆਏ ।
ਬ੍ਰਹਮਾਣੀ ਨੂੰ, ਨਾਲ ਲਿਆਏ ॥
ਚਾਰੋਂ ਵੇਦ, ਅਚਾਰ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਵਿਸ਼ਨੂੰ ਜੀ ਆਏ ।
ਲਕਸ਼ਮੀ ਜੀ ਨੂੰ, ਨਾਲ ਲਿਆਏ ॥
ਸ਼ੰਖ ਚੱਕਰ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਸ਼ੰਕਰ ਜੀ ਆਏ ।
ਪਾਰਬਤੀ ਨੂੰ, ਨਾਲ ਲਿਆਏ ॥
ਹੱਥ ਵਿੱਚ, ਡੰਮਰੂ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਰਾਮ ਜੀ ਆਏ ।
ਸੀਤਾ ਜੀ ਨੂੰ, ਨਾਲ ਲਿਆਏ ॥
ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਰਾਮ ਜੀ ਆਏ ।
ਸੀਤਾ ਜੀ ਨੂੰ, ਨਾਲ ਲਿਆਏ ॥
ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਕ੍ਰਿਸ਼ਨ ਜੀ ਆਏ ।
ਰਾਧਾ ਜੀ ਨੂੰ, ਨਾਲ ਲਿਆਏ ॥
ਮੋਰ ਮੁਕੁਟ, ਸਿਰ ਧਰਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਗਣਪਤੀ ਜੀ ਆਏ ।
ਰਿੱਧੀ ਸਿੱਧੀ ਨੂੰ, ਨਾਲ ਲਿਆਏ ॥
ਹੋ ਕੇ, ਮੂਸ਼ਕ ਸਵਾਰ, ਮਾਤ ਮੇਰੀ ਕਾਲੀ ਦਾ...
ਰੱਥ ਕਲਕੱਤਿਓਂ ਚੱਲਿਆ...

ਏਹ ਰੱਥ ਹੈ ਬੜਾ, ਸ਼ਕਤੀਸ਼ਾਲੀ ।
ਜਿਸ ਤੇ ਬੈਠੀ, ਮਾਤਾ ਕਾਲੀ ॥
ਰੁੱਤਬਾ, ਸਭ ਤੋਂ ਨਿਆਰਾ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (152 downloads)