दवारे खोल माँ

ਧੁਨ- ਚਾਹੇ ਪਾਸ ਹੋ ਚਾਹੇ ਦੂਰ ਹੋ

ਦਵਾਰੇ ਖੋਲ੍ਹ ਮਾਂ, ਆਜਾ ਕੋਲ ਮਾਂ,
ਮੈਨੂੰ, ਤੇਰੇ ਸਹਾਰਿਆਂ ਦੀ ਲੋੜ ਮਾਂ ll
ਬੂਹਾ ਖੋਲ੍ਹ ਮਾਂ, ਬਹਿ ਜਾ ਕੋਲ ਮਾਂ,
ਮੈਨੂੰ, ਤੇਰੇ ਸਹਾਰਿਆਂ ਦੀ ਲੋੜ ਮਾਂ ll
^
ਹੇ ਜੱਗ ਜੰਨਨੀ, ਹੇ ਮਹਾਂਮਾਇਆ,
ਤੇਰਾ ਜਗਤ ਮੈਨੂੰ, ਰਾਸ ਨਾ ਆਇਆ ll
ਰਾਸ ਨਾ ਆਇਆ,,,
ਦਵਾਰੇ ਖੋਲ੍ਹ ਮਾਂ,,,,,,,,,,,,,,,,,,,,,,,
^
ਤੇਰੇ ਜਗਤ ਮੈਨੂੰ, ਬਹੁਤ ਸਤਾਇਆ,
ਹਾਰ ਗਈ ਮੈਂ, ਜੱਗ ਛੱਡਵਾਇਆ ll
ਜੱਗ ਛੱਡਵਾਇਆ,,,
ਦਵਾਰੇ ਖੋਲ੍ਹ ਮਾਂ,,,,,,,,,,,,,,,,,,,,,,,
^
ਹੇ ਜੱਗ ਜੰਨਨੀ, ਭੁੱਲ ਨਾ ਜਾਣਾ,
ਮੈਂ ਲੈ ਕੇ ਆਈ, ਦਿਲ ਨਜ਼ਰਾਨਾ ll
ਦਿਲ ਨਜ਼ਰਾਨਾ,,,
ਦਵਾਰੇ ਖੋਲ੍ਹ ਮਾਂ,,,,,,,,,,,,,,,,,,,,,,,
^
ਹੇ ਜੱਗ ਜੰਨਨੀ, ਜੋਤ ਜਗਾਈ,
ਤੇਰੇ ਦਰਸ਼ ਦੀ, ਆਸ ਲਗਾਈ ll
ਆਸ ਲਗਾਈ,,,
ਦਵਾਰੇ ਖੋਲ੍ਹ ਮਾਂ,,,,,,,,,,,,,,,,,,,,,,,
^
ਹੇ ਜੱਗ ਜੰਨਨੀ, ਆਪਣਾ ਬਣਾ ਲੈ,
ਇਸ ਦੁਨੀਆਂ ਤੋਂ, ਮੈਨੂੰ ਬਚਾ ਲੈ ll
ਮੈਨੂੰ ਬਚਾ ਲੈ,,,
ਦਵਾਰੇ ਖੋਲ੍ਹ ਮਾਂ,,,,,,,,,,,,,,,,,,,,,,,
^
ਹੇ ਜੱਗ ਜੰਨਨੀ, ਭੁੱਲ ਨਾ ਜਾਵੀਂ,
ਭੁੱਲਿਆਂ ਨੂੰ ਮਾਂ, ਰਸਤੇ ਪਾਵੀਂ ll
ਰਸਤੇ ਪਾਵੀਂ,,,
ਦਵਾਰੇ ਖੋਲ੍ਹ ਮਾਂ,,,,,,,,,,,,,,,,,,,,,,,
^
ਹੇ ਜੱਗ ਜੰਨਨੀ, ਪਾਸ ਬੁਲਾ ਲੈ,
ਪਾਸ ਬੁਲਾ ਕੇ ਮੈਨੂੰ, ਗਲ਼ੇ ਨਾਲ ਲਾ ਲੈ ll
ਗਲ਼ੇ ਨਾਲ ਲਾ ਲੈ,,,
ਦਵਾਰੇ ਖੋਲ੍ਹ ਮਾਂ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (162 downloads)