केहो जेहा ए गौरां दा लाड़ा

हारा दी था सप लमकाए,
बुक सुआह दे तन ते पाए,
सिर ते जटावा रंगवी लीला,
नाले चिट्टा दाड़ा,
गल्ला हुंदिया ने,
केहो जेहा ए गौरां दा लाड़ा,
गल्ला हुंदिया ने.....

नी गौरा तू जग तो सोहनी,
तेरे वरगी होर नी होनी,
फूल कलियाँ ते सोन वाली तू,
एह की हो गयी ए अनहोनी,
हूँ सोना पऊ जा के ओथे,
जिथे पया उजाड़ा,
गल्ला हुंदिया ने,
केहो जेहा ए गौरां दा लाड़ा,
गल्ला हुंदिया ने.....

भूत चुड़ेला जिन कुरलाये,
साधा ने रल संख बजाए,
बच्चे बुड्डे डरदे कंबन,
कैसे तेरे बाराती आये,
किसे कोले भी झल ना होवे,
ऐना चीक चिहाड़ा,
गल्ला हुंदिया ने,
केहो जेहा ए गौरां दा लाड़ा,
गल्ला हुंदिया ने.....

तू आखे ए अंतरयामी,
तू आखे ए जग दा स्वामी,
मन सखिया दी सूट वर माला,
ना कर तू ऐडी मनमानी,
मंगल वांगु मार ना बैठी,
गल्ला हुंदिया ने,
केहो जेहा ए गौरां दा लाड़ा,
गल्ला हुंदिया ने.....ਹਾਰਾਂ ਦੀ ਥਾਂ ਸੱਪ ਲਮਕਾਏ,
ਬੁੱਕ ਸੁਆਹ ਦੇ ਤਨ ਤੇ ਪਾਏ ll
ਸਿਰ ਤੇ ਜਟਾਂਵਾਂ ਰੰਗਵੀ ਲੀਲਾ,
ਨਾਲੇ ਚਿੱਟਾ ਦਾੜ੍ਹਾ,,,
( ਗੱਲਾਂ ਹੁੰਦੀਆਂ ਨੇ )
ਕੇਹੋ ਜੇਹਾ ਏ ਗੌਰਾਂ ਦਾ ਲਾੜਾ,,, ll
( ਗੱਲਾਂ ਹੁੰਦੀਆਂ ਨੇ )

ਨੀ ਗੌਰਾਂ ਤੂੰ ਜੱਗ ਤੋਂ ਸੋਹਣੀ,
ਤੇਰੇ ਵਰਗੀ ਹੋਰ ਨੀ ਹੋਣੀ l
ਫ਼ੁੱਲ ਕਲੀਆਂ ਤੇ ਸੌਣ ਵਾਲੀ ਤੂੰ,  
ਏਹ ਕੀ ਹੋ ਗਈ ਏਹ ਅਣਹੋਣੀ ll
*ਹੁਣ ਸੌਣਾ ਪਊ ਜਾ ਕੇ ਉੱਥੇ,
ਜਿੱਥੇ ਪਿਆ ਉਜਾੜਾ,,,
( ਗੱਲਾਂ ਹੁੰਦੀਆਂ ਨੇ )
ਕੇਹੋ ਜੇਹਾ ਏ ਗੌਰਾਂ ਦਾ ਲਾੜਾ,,, ll
( ਗੱਲਾਂ ਹੁੰਦੀਆਂ ਨੇ )

ਭੂਤ ਚੁੜੇਲਾਂ ਜਿੰਨ੍ਹ ਕੁਰਲਾਏ,
ਸਾਧਾਂ ਨੇ ਰਲ ਸੰਖ ਬਜਾਏ l
ਬੱਚੇ ਬੁੱਢੇ ਡਰਦੇ ਕੰਬਣ,
ਕੈਸੇ ਤੇਰੇ ਬਰਾਤੀ ਆਏ ll
*ਕਿਸੇ ਕੋਲੋਂ ਵੀ ਝੱਲ ਨਾ ਹੋਵੇ,
ਐਨਾ ਚੀਖ ਚਿਹਾੜਾ,,,
( ਗੱਲਾਂ ਹੁੰਦੀਆਂ ਨੇ )
ਕੇਹੋ ਜੇਹਾ ਏ ਗੌਰਾਂ ਦਾ ਲਾੜਾ,,, ll
( ਗੱਲਾਂ ਹੁੰਦੀਆਂ ਨੇ )

ਤੂੰ ਆਖੇ ਏਹ ਅੰਤਰਯਾਮੀ,
ਤੂੰ ਆਖੇ ਏਹ ਜੱਗ ਦਾ ਸੁਆਮੀ l
ਮੰਨ ਸਖੀਆਂ ਦੀ ਸੁੱਟ ਵਰ ਮਾਲਾ,
ਨਾ ਕਰ ਤੂੰ ਐਡੀ ਮਨਮਾਨੀ ll
*ਮੰਗਲ ਵਾਂਗੂ ਮਾਰ ਨਾ ਬੈਠੀ,
ਆਪਣੇ ਪੈਰ ਕੁਹਾੜ੍ਹਾ,,,
( ਗੱਲਾਂ ਹੁੰਦੀਆਂ ਨੇ )
ਕੇਹੋ ਜੇਹਾ ਏ ਗੌਰਾਂ ਦਾ ਲਾੜਾ,,, ll
( ਗੱਲਾਂ ਹੁੰਦੀਆਂ ਨੇ )

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (325 downloads)