कलयुग विच जिसदा वास है

ਧੁਨ- ਜ਼ਰਾ ਸਾਮਣੇ ਆ ਓ ਛਲੀਏ

ਕਲਯੁੱਗ ਵਿੱਚ, ਜਿਸ ਦਾ ਵਾਸ ਹੈ,
ਜੇਹੜਾ ਭਗਤਾਂ ਦੀ, ਰੱਖਦਾ ਲਾਜ਼ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,
ਸ਼ਿਵ ਅਵਤਾਰ, ਬਾਬਾ ਬਾਲਕ ਨਾਥ ਹੈ ll
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਰਤਨੋ ਦੇ ਤਾਰੇ, ਸ਼ਿਵ ਜੀ ਦੇ ਪਿਆਰੇ,
ਤੇਰੇ ਜੇਹਾ ਨਾ ਕੋਈ, ਹੋ ਸਕਦਾ ll
ਜਿਸਨੇ ਵੀ ਤੇਰਾ, ਨਾਮ ਧਿਆਇਆ,
ਹੋਰ ਕਿਸੇ ਦਾ ਨਹੀਂ, ਹੋ ਸਕਦਾ,

ਤੇਰੀ ਦੀਦ ਵਾਲੀ, ਨੈਣਾਂ ਨੂੰ ਪਿਆਸ ਹੈ,
ਜੇਹੜਾ ਭਗਤਾਂ ਦੀ, ਰੱਖਦਾ ਲਾਜ਼ ਹੈ,
ਸ਼ਿਵ ਅਵਤਾਰ, ਜੀਹਦੀ ਉੱਚੀ ਜ਼ਾਤ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਗੋਰਖ ਨਾਥ ਨੂੰ, ਕ੍ਰਿਸ਼ਮਾ ਦਿਖਾਇਆ,
ਔਂਸਰ ਗਊਆਂ ਦਾ, ਦੁੱਧ ਪਿਲਾਇਆ ll
ਅਣਹੋਣੀ ਨੂੰ ਹੋਣੀ, ਕਰਕੇ ਦਿਖਾਇਆ,
ਗੋਰਖ ਨਾਥ ਦਾ, ਫ਼ਖ਼ਰ ਮਿਟਾਇਆ,

ਹੋਇਆ ਹੈਰਾਨ, ਗੋਰਖ ਨਾਥ ਹੈ,
ਏਹੇ ਬਾਬਾ ਜੀ ਦੀ, ਸਾਰੀ ਕਰਾਮਾਤ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,
ਸ਼ਿਵ ਅਵਤਾਰ, ਜੀਹਦੀ ਉੱਚੀ ਜ਼ਾਤ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਗੱਲ ਵਿੱਚ ਸਿੰਗੀ, ਹੱਥ ਵਿੱਚ ਚਿਮਟਾ,
ਸਖ਼ੀ ਨਾ ਕੋਈ, ਤੇਰੇ ਨਾਲ ਦਾ ll
ਜੱਗ ਦੇ ਸਤਾਇਆ, ਦਾ ਤੂੰ ਦਾਤਾ,
ਲੱਜ ਨੂੰ ਤੂੰ, ਭਗਤਾਂ ਦੀ ਪਾਲਦਾ,

ਓਹਦੀ ਦੀਦ ਵਾਲੀ, ਨੈਣਾਂ ਨੂੰ ਪਿਆਸ ਹੈ,
ਜੇਹੜਾ ਭਗਤਾਂ ਦੀ, ਰੱਖਦਾ, ਲਾਜ਼ ਹੈ,
ਸ਼ਿਵ ਅਵਤਾਰ, ਜੀਹਦੀ ਉੱਚੀ ਜ਼ਾਤ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਰਤਨੋ ਦੇ ਲਾਲ ਤੂੰ ਤਾਂ, ਉੱਜੜੇ ਵਸਾਏ ਨੇ,
ਤੇਰੇ ਹੁੰਦੇ ਮੈਂ ਤਾਂ ਦੁੱਖ, ਢੋਹ ਰਿਹਾ ll
ਭਗਤ ਪੁਕਾਰੇ, ਲਾ ਦੇ ਕਿਨਾਰੇ,
ਤੇਰੇ ਦਵਾਰੇ ਬੈਠਾ, ਰੋ ਰਿਹਾ,

ਤੇਰੇ ਭਗਤਾਂ ਨੂੰ, ਤੇਰੇ ਤੇ ਹੀ ਆਸ ਹੈ,
ਤੇਰਾ ਨਾਤਾ, ਸ਼ਿਵ ਜੀ ਦੇ ਨਾਲ ਖ਼ਾਸ ਹੈ,
ਸਾਰੇ ਜੱਗ ਤੋਂ, ਨਿਰਾਲੀ ਤੇਰੀ ਬਾਤ ਹੈ,
ਸ਼ਿਵ ਅਵਤਾਰ, ਤੇਰੀ ਉੱਚੀ ਜ਼ਾਤ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (87 downloads)