आवो आवो चढ़ाइयाँ चढ़ के आवो

ਧੁਨ- ਆਵੋ ਆਵੋ ਹੱਥਾਂ ਤੇ ਮਹਿੰਦੀ ਲਾਵੋ

ਆਵੋ ਆਵੋ, ਚੜ੍ਹਾਈਆਂ ਚੜ੍ਹਕੇ ਆਵੋ,
ਗੁਫ਼ਾ ਤੇ ਰੋਟ ਚੜ੍ਹਾਵੋ,
ਤੇ ਬੋਲੋ ਜੈ ਜੈਕਾਰ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ ll

ਹੱਥ ਵਿੱਚ ਚਿਮਟਾ, ਬਗ਼ਲ 'ਚ ਝੋਲੀ,
"ਪੈਰੀਂ ਸੱਜਣ ਖੜ੍ਹਾਵਾਂ" l ( ਬਾਬੇ ਦੇ )
ਤੱਕ ਕੇ ਨੂਰੀ, ਮੁਖੜਾ ਜੋਗੀ ਦਾ,
"ਵਾਰੇ ਵਾਰੇ ਜਾਵਾਂ" ll ( ਮੈਂ )
ਪਾ ਲਓ ਪਾ ਲਓ, ਜੋਗੀ ਦਾ ਦਰਸ਼ਨ ਪਾ ਲਓ,
ਤੇ ਉੱਚੀ ਭੇਟਾਂ ਗਾ ਲਓ,
ਹੈ ਗੁਫ਼ਾ ਵਿੱਚ ਵਾਸ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਸੋਹਣ ਜਟਾਵਾਂ, ਸੋਨੇ ਰੰਗੀਆਂ,
"ਮੁੱਖੜਾ ਚਮਕਾਂ ਮਾਰੇ" l ( ਬਾਬੇ ਦਾ )
ਸ਼ਰਧਾ ਨਾਲ ਜੋ, ਧਿਆਉਣ ਬਾਬੇ ਨੂੰ,
"ਹੋਵਣ ਵਾਰੇ ਨਿਆਰੇ" ll ( ਓਹਦੇ )
ਆਵੋ ਆਵੋ, ਸ਼ਾਹ-ਤਲਾਈਆਂ ਆਵੋ,
ਤੇ ਆ ਕੇ ਧੂਣਾ ਲਾਵੋ,
ਤੇ ਨਾਮ ਧਿਆਵੋ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਆ ਗਏ ਤੇਰੇ, ਭਗਤ ਬਾਬਾ ਜੀ,
"ਕਠਿਨ ਚੜ੍ਹਾਈਆਂ ਚੜ੍ਹਕੇ" l ( ਆ ਗਏ )
ਮੰਗਣ ਮੁਰਾਦਾਂ, ਕਰਨ ਫ਼ਰਿਆਦਾਂ,
ਗੁਫ਼ਾ ਤੇਰੀ ਤੇ ਖੜ੍ਹਕੇ ll ( ਜੋਗੀਆ )
ਆਓ ਆਓ, ਗੁਫ਼ਾ ਤੇ ਚੱਲ ਕੇ ਆਓ,
ਰੋਟਾਂ ਦਾ ਭੋਗ ਲਵਾਓ,
ਤੇ ਗਾਓ ਗੁਣਗਾਨ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਪੁੱਤਰਾਂ ਬਾਝੋਂ, ਲੱਗਦੇ ਬਾਬਾ,
"ਸੁੰਨ੍ਹੇ ਮਹਿਲ ਮੁਨਾਰੇ" l ( ਬਾਬੇ ਜੀ )
ਦੁੱਧ ਪੁੱਤ ਦੀ, ਦਾਤ ਹਾਂ ਮੰਗਦੇ,
"ਆ ਕੇ ਤੇਰੇ ਦਵਾਰੇ" ll ( ਸਵਾਲੀ )      
ਭਰ ਲਓ ਭਰ ਲਓ, ਤੇ ਖ਼ਾਲੀ ਝੋਲੀਆਂ ਭਰ ਲਓ,
ਬਾਬੇ ਤੋਂ ਦੁੱਧ ਪੁੱਤ ਮੰਗ ਲਓ,
ਤੇ ਮੰਨੋ ਉਪਕਾਰ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਸਾਰੀ ਦੁਨੀਆਂ, ਛੱਡਕੇ ਬਾਬਾ,
"ਮੱਲ੍ਹ ਲਿਆ ਦਰ ਤੇਰਾ" l ( ਬਾਬਾ )
ਮੈਂ ਤਾਂ ਤੇਰਾ, ਹੋ ਗਿਆ ਬਾਬਾ,
"ਤੂੰ ਵੀ ਹੋ ਜਾ ਮੇਰਾ" ll ( ਬਾਬਾ )
ਆਵੋ ਆਵੋ, ਮੋਰਾਂ ਤੇ ਚੜ੍ਹਕੇ ਆਵੋ,
ਸਾਡੇ ਤੇ ਕਰਮ ਕਮਾਵੋ,
ਅਸੀਂ ਕਰਦੇ ਇੰਤਜ਼ਾਰ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਲਿਖ਼ਾਰੀ/ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (352 downloads)