देर ना करीं नी माएँ

ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ ਕਰੀਂ xll-ll
ਰਾਹ ਤੱਕ ਤੱਕ, ਥੱਕ ਗਏ ਨੈਣ ਮੇਰੇ* l
ਬੈਠੇ ਲਾ ਕੇ ਉਡੀਕਾਂ, ਮਾਂਏਂ ਦਰ ਤੇ ਤੇਰੇ* ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ ਕਰੀਂ xll-ll

ਅਸੀਂ ਮੁੱਦਤਾਂ ਦੀ ਆਸ, ਲਗਾਈਂ ਹੋਈ ਏ l
ਧੂਣੀ ਫੱਕਰਾਂ ਨੇ, ਦਰ ਤੇ ਰਮਾਈ ਹੋਈ ਏ ll
ਬੈਠੇ ਸ਼ਰਧਾ ਦੀ ਜੋਤ, ਜਗਾ ਕੇ ਅੰਮੀਏ* l
ਸਾਨੂੰ ਦਰਸ਼ ਦਿਖਾ ਦੇ ਹੁਣ, ਆ ਕੇ ਅੰਮੀਏ* ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,

ਤੂੰ ਤੇ ਜਾਣਦੀ ਏ ਦਾਤੀ, ਸਾਡਾ ਹੋਰ ਕੋਈ ਨਹੀਂ l
ਰੱਖ ਸੇਵਕਾਂ ਦਾ ਮਾਣ, ਸਾਡਾ ਹੋਰ ਕੋਈ ਨਹੀਂ ll
ਤੇਰੀ ਸੇਵਾ ਵਿੱਚ ਮਾਂਏਂ, ਉਮਰਾਂ ਏਹ ਬੀਤੀਆਂ* l
ਕਦੀ ਸਾਡੀਆਂ ਨਾ ਆ ਕੇ, ਖਬਰਾਂ ਤੂੰ ਲੀਤੀਆਂ* ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,

ਸਾਡੀ ਸੱਧਰਾਂ ਦੀ ਝੋਲੀ, ਦੱਸ ਕਦੋਂ ਭਰੇਗੀ l
ਝੰਡੇ ਵਾਲੀਏ ਨੀ ਦੱਸ, ਕਦੋਂ ਮੇਹਰ ਕਰੇਗੀ ll
ਕਦੋ ਰਹਿਮਤਾਂ ਦੀ ਮਾਂਏਂ, ਬਰਸਾਤ ਹੋਏਗੀ* l
ਦਿਨ ਖੁਸ਼ੀਆਂ ਤੇ, ਭਾਗਾਂ ਵਾਲੀ ਰਾਤ ਹੋਏਗੀ* ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,

ਤੇਰੇ ਦਰ ਤੇ ਜੋ ਅੰਮੀਏ, ਲਗਾਏ ਹਾਜ਼ਰੀ l
ਕਹਿੰਦੇ ਕਦੇ ਵੀ ਨਾ ਓਹਦੀ, ਖ਼ਾਲੀ ਜਾਏ ਹਾਜ਼ਰੀ ll
ਤੇਰੇ ਚਰਨਾਂ ਦੀ, ਮੰਗਦੇ ਆਂ ਧੂੜ ਦਾਤੀਏ* l
ਸਾਨੂੰ ਤੇਰੀਆਂ ਫ਼ਕੀਰੀਆਂ, ਕਬੂਲ ਦਾਤੀਏ* ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (362 downloads)