तू किसे अग्गे ना रोया कर

( जो लोग माँ के करीब होते है,
वो बड़े ही खुशनसीब होते है,
जो पास होकर भी पास नहीं होते है,
वो उनके अपने अपने नसीब होते है। )

तू किसे अग्गे ना रोया कर,
हस हस के वक़्त लंगाई जा,
जिहने पायी ओह कटेगी,
तू अपनी रोज़ सुनाई जा।

जद कूक सुनेगी माँ तेरी,
ममता नू तरेली आ जाएगी,
गम दूर करन लई तेरे माँ,
आ सारे दुखा नू खा जाएगी,
मेरे कष्ट हरो, मेरे कष्ट हरो,
तू एहो गल दोहराई जा,
जिहने पायी ओह कटेगी,
तू अपनी रोज़ सुनाई जा,
तू किसे अग्गे ना......

चिंतन नाल चिंता मिटदी ए,
ऐंवे ना चिंता करया कर,
कोई रोग नवा ना ला बैठी,
तू माँ दी चौंकी भरया कर,
तैनू खैर मईया ने पाई ए,
तू माँ दे चरण दबायी जा,
जिहने पायी ओह कटेगी,
तू अपनी रोज़ सुनाई जा,
तू किसे अग्गे ना......

तेरी हालत दाती जानदी ए,
जे डोल गया ता रुड़ जायेगा,
खुशिया दा चानन होवेगा,
जे चरणा दे नाल जुड़ जायेगा,
सब कम मईया ने करने ने,
ऐंवे ना होंसला ढाई जा,
जिहने पायी ओह कटेगी,
तू अपनी रोज़ सुनाई जा,
तू किसे अग्गे ना......

कुझ सोच सोच के सोचा नू,
कुझ मिलया ए ते दस मैनु,
तू छड्ड दे मतलबी लोका नू,
ए मौका मिलिया है तैनू,
दर्शी सब खेल नसीबा दे,
एहो दिल तो बस चाही जा,
जिहने पायी ओह कटेगी,
तू अपनी रोज़ सुनाई जा,
तू किसे अग्गे ना......



( ਜੋ ਲੋਗ, ਮਾਂ ਕੇ ਕਰੀਬ ਹੋਤੇ ਹੈਂ,
ਵੋਹ ਬੜੇ ਹੀ, ਖੁਸ਼ਨਸੀਬ ਹੋਤੇ ਹੈਂ l
ਜੋ ਪਾਸ ਹੋਕਰ ਵੀ, ਪਾਸ ਨਹੀਂ ਹੋਤੇ ਹੈਂ,
ਵੋਹ ਉਨਕੇ, ਆਪਣੇ ਆਪਣੇ, ਨਸੀਬ ਹੋਤੇ ਹੈਂ ll )      

ਤੂੰ ਕਿਸੇ ਅੱਗੇ ਨਾ, ਰੋਇਆ ਕਰ,
ਹੱਸ ਹੱਸ ਕੇ, ਵਕਤ ਲੰਘਾਈ ਜਾ l
ਜੀਹਨੇ ਪਾਈ, ਓਹੋ ਕੱਟੇਗੀ,
"ਤੂੰ ਆਪਣੀ, ਰੋਜ਼ ਸੁਣਾਈ ਜਾ" ll

ਜਦ ਕੂਹਕ, ਸੁਣੇਗੀ ਮਾਂ ਤੇਰੀ,
"ਮਮਤਾ ਨੂੰ, ਤਰੇਲੀ ਆ ਜਾਏਗੀ*" l
ਗ਼ਮ ਦੂਰ, ਕਰਨ ਲਈ ਤੇਰੇ ਮਾਂ,
"ਆ ਸਾਰੇ ਦੁੱਖਾਂ ਨੂੰ, ਖਾ ਜਾਏਗੀ" ll
ਮੇਰੇ ਕਸ਼ਟ ਹਰੋ, ਮੇਰੇ ਕਸ਼ਟ ਹਰੋ ll,
ਤੂੰ ਏਹੋ ਗੱਲ, ਦੋਹਰਾਈ ਜਾ,
ਜੀਹਨੇ ਪਾਈ, ਓਹੋ ਕੱਟੇਗੀ,
"ਤੂੰ ਆਪਣੀ, ਰੋਜ਼ ਸੁਣਾਈ ਜਾ" l
ਤੂੰ ਕਿਸੇ ਅੱਗੇ ਨਾ, ਰੋਇਆ ਕਰ,,,,,,,,,,,,

ਚਿੰਤਨ ਨਾਲ, ਚਿੰਤਾ ਮਿੱਟਦੀ ਏ,
"ਐਵੇਂ ਨਾ, ਚਿੰਤਾ ਕਰਿਆ ਕਰ*" l
ਕੋਈ ਰੋਗ, ਨਵਾਂ ਨਾ ਲਾ ਬੈਠੀ,
"ਤੂੰ ਮਾਂ ਦੀ, ਚੌਂਕੀ ਭਰਿਆ ਕਰ" ll
ਤੈਨੂੰ ਖ਼ੈਰ, ਮਈਆ ਨੇ ਪਾਈ ਏ ll,
ਤੂੰ ਮਾਂ ਦੇ, ਚਰਨ ਦਬਾਈ ਜਾ,
ਜੀਹਨੇ ਪਾਈ, ਓਹੋ ਕੱਟੇਗੀ,
"ਤੂੰ ਆਪਣੀ, ਰੋਜ਼ ਸੁਣਾਈ ਜਾ" l
ਤੂੰ ਕਿਸੇ ਅੱਗੇ ਨਾ, ਰੋਇਆ ਕਰ,,,,,,,,,,,,

ਤੇਰੀ ਹਾਲਤ, ਦਾਤੀ ਜਾਣਦੀ ਏ,
"ਜੇ ਡੋਲ੍ਹ ਗਿਆ ਤਾਂ, ਰੁੜ੍ਹ ਜਾਏਂਗਾ*" l
ਖੁਸ਼ੀਆਂ ਦਾ, ਚਾਨਣ ਹੋਵੇਗਾ,
"ਜੇ ਚਰਨਾਂ ਦੇ ਨਾਲ, ਜੁੜ ਜਾਏਗਾ" ll
ਸਭ ਕੰਮ, ਮਈਆ ਨੇ ਕਰਨੇ ਨੇ ll,
ਐਵੇਂ ਨਾ ਹੌਸਲਾਂ, ਢਾਹੀ ਜਾ,
ਜੀਹਨੇ ਪਾਈ, ਓਹੋ ਕੱਟੇਗੀ,
"ਤੂੰ ਆਪਣੀ, ਰੋਜ਼ ਸੁਣਾਈ ਜਾ" l
ਤੂੰ ਕਿਸੇ ਅੱਗੇ ਨਾ, ਰੋਇਆ ਕਰ,,,,,,,,,,,,

ਕੁਝ ਸੋਚ ਸੋਚ ਕੇ, ਸੋਚਾਂ ਨੂੰ,
"ਕੁਝ ਮਿਲਿਆ ਏ ਤੇ, ਦੱਸ ਮੈਨੂੰ*" l
ਤੂੰ ਛੱਡ ਦੇ, ਮਤਲਬੀ ਲੋਕਾਂ ਨੂੰ,
"ਐ ਮੌਕਾ ਮਿਲਿਆ, ਹੈਂ ਤੈਨੂੰ" ll
ਦਰਸ਼ੀ ਸਭ ਖੇਲ੍ਹ, ਨਸੀਬਾਂ ਦੇ ll,
ਏਹੋ ਦਿਲ ਤੋਂ ਸਭ, ਚਾਹੀ ਜਾ,
ਜੀਹਨੇ ਪਾਈ, ਓਹੋ ਕੱਟੇਗੀ,
"ਤੂੰ ਆਪਣੀ, ਰੋਜ਼ ਸੁਣਾਈ ਜਾ" l
ਤੂੰ ਕਿਸੇ ਅੱਗੇ ਨਾ, ਰੋਇਆ ਕਰ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (333 downloads)