माता दे दरबार संगता चलिआ ने

राह दिल नू दिल दी ऐ॥
किरपा दाती दी,
सची नीत नु मिलदी ऐ॥
माता दे दरबार,संगता चलिया ने॥
हथ ढोलकी शहने, वज्दिया तालियाँ ने॥


होवे देर ना दर मियाँ
पौहरियां ते इक पासे
असी सूली वीचढ़ जाइये
माता दे दरबार........

तेरे भगत निराले ने
पथरा चो लभ लेंदे,
जेह्र्दे अखियाँ वाले ने
माता दे दरबार........


तेरी ज्योत जगानी ऐ
ज़िन्दगी ऐ दो दिन दी
केह्दा मूढ़ मूढ़ औनी ऐ
माता दे दरबार.....

वेखो कुदरत रब दी ऐ
खोले के खाजने अपने
बेठी माता जग दी ऐ
माता दे दरबार.........

हाथ बन के खड जाना
असी ते पतंगा आ मियाँ
तेरी ज्योत च सढ जाना
माता दे दरबार............

चुनी भगता ने रंगाई ऐ
तली उते सिर रख के
खेर दुनिया दी मंगदी ऐ
माता दे दरबार.......

सारे दुखा विच लटके ने
जिहना तेरा दर छाड़या
ओहो दर दर भटक ने
माता दे दरबार.....

कौन सुन्दा गरीबा दी
अवे बंदा फिरे भुलिया
सारी खेड नसीबा दी
माता दे दरबार.....

गल मुकदी मुकानी ऐ
जिहना दी लोको माँ रूस जाए
मढ़े दिना दी निशानी ऐ
माता दा दरबार......

ਰਾਹ ਦਿਲ ਨੂੰ ਦਿਲ ਦੀ ਏ ॥,
ਕਿਰਪਾ ਦਾਤੀ ਦੀ,
ਸੱਚੀ ਨੀਤ ਨੂੰ ਮਿਲਦੀ ਏ॥
ਮਾਤਾ ਦੇ ਦਰਬਾਰ, ਸੰਗਤਾਂ ਚੱਲੀਆਂ ਨੇ ॥ ,
ਹੱਥ ਢੋਲਕੀ ਛੈਣੇ, ਵੱਜਦੀਆਂ ਟੱਲੀਆਂ ਨੇ॥


ਹੋਵੇ ਦੇਰ ਨਾ ਦਰ ਮਾਈਏ ॥
ਪੌੜੀਆਂ ਤੇ ਇੱਕ ਪਾਸੇ,
ਅਸੀਂ ਸੂਲੀ ਵੀ ਚੜ੍ਹ ਜਾਈਏ॥
ਮਾਤਾ ਦੇ ਦਰਬਾਰ,,,,,,,,,,,,,

ਤੇਰੇ ਭਗਤ ਨਿਰਾਲੇ ਨੇ ॥
ਪੱਥਰਾਂ ਚੋਂ ਲੱਭ ਲੈਂਦੇ,
ਜੇਹੜੇ ਅੱਖੀਆਂ ਵਾਲੇ ਨੇ॥
ਮਾਤਾ ਦੇ ਦਰਬਾਰ,,,,,,,,,,,

ਤੇਰੀ ਜੋਤ ਜਗਾਉਣੀ ਏ ॥
ਜਿੰਦਗੀ ਏ ਦੋ ਦਿਨ ਦੀ,
ਕੇਹੜਾ ਮੁੜ ਮੁੜ ਆਉਣੀ ਏ॥
ਮਾਤਾ ਦੇ ਦਰਬਾਰ,,,,,,,,,,,,,,


ਵੇਖੋ ਕੁਦਰਤ ਰੱਬ ਦੀ ਏ ॥
ਖੋਲ ਕੇ ਖਜ਼ਾਨੇ ਆਪਣੇ,
ਬੈਠੀ ਮਾਤਾ ਜੱਗ ਦੀ ਏ ॥
ਮਾਤਾ ਦੇ ਦਰਬਾਰ,,,,,,,,,,,

ਹੱਥ ਬੰਨ ਕੇ ਖੜ ਜਾਣਾ ॥
ਅਸੀਂ ਤੇ ਪਤੰਗੇ ਆਂ ਮਈਆ,
ਤੇਰੀ ਜੋਤ ਚ ਸੜ੍ਹ ਜਾਣਾ ॥
ਮਾਤਾ ਦੇ ਦਰਬਾਰ,,,,,,,,,,,,

ਚੁੰਨੀ ਭਗਤਾਂ ਨੇ ਰੰਗਣੀ ਏ ॥
ਤਲੀ ਉੱਤੇ ਸਿਰ ਰੱਖ ਕੇ,
ਖੈਰ ਦੁਨੀਆਂ ਦੀ ਮੰਗਣੀ ਏ ॥
ਮਾਤਾ ਦੇ ਦਰਬਾਰ,,,,,,,,,,,,,

ਸਾਰੇ ਦੁੱਖਾਂ ਵਿਚ ਲੱਟਕੇ ਨੇ॥
ਜਿਹਨਾਂ ਤੇਰਾ ਦਰ ਛੱਡਿਆ,
ਓਹੋ ਦਰ ਦਰ ਭਟਕੇ ਨੇ ॥
ਮਾਤਾ ਦੇ ਦਰਬਾਰ,,,,,,,,,

ਕੌਣ ਸੁਣਦਾ ਗਰੀਬਾਂ ਦੀ ॥
ਐਵੇ ਬੰਦਾ ਫਿਰੇ ਭੁੱਲਿਆ,
ਸਾਰੀ ਖੇਡ ਨਸੀਬਾਂ ਦੀ ॥
ਮਾਤਾ ਦੇ ਦਰਬਾਰ,,,,,,,,,,

ਗੱਲ ਮੁੱਕਦੀ ਮੁਕਾਣੀ ਏ॥
ਜਿਹਨਾਂ ਦੀ ਲੋਕੋ ਮਾਂ ਰੁੱਸ ਜਾਏ,
ਮਾੜ੍ਹੇ ਦਿਨਾਂ ਦੀ ਨਿਸ਼ਾਨੀ ਏ ॥
ਮਾਤਾ ਦੇ ਦਰਬਾਰ,,,,,,,,,,,,,
download bhajan lyrics (916 downloads)