मोर बोल्दा

मोर बोल्दा कोठे उते जोगी ने अज औना,
जी भगता ने रज रज के दर्श जोगी दा पौना,

कोठे चड के मोर ने वी अज पैला वेखो पाईया
बाबा जी ने अज है औना देंदा फिरे वधाईया
सब ना ने अज इकठे हो के गुण बाबे दा गाऊना
जी भगता ने रज रज के दर्श जोगी दा पौना,

कहंदे भगत चडाईया आउंदे जी नाले जय जैकार बुलाउंदे,
पौनाहारी आप एथे आउंदे खैरा पाइओ बाबा जी
भगता नु तुसी अपने चरनी लाइओ बाबा जी

नच नच सिफ्ता करे ओह्दियाँ मोर वेखो की केह्न्दा,
सोहनीय सर जटावा ओहदे मथे ते चन रहंदा,
जोगी जेहा न जग दे उते होर कोई वी होना
जी भगता ने रज रज के दर्श जोगी दा पौना,

लिख के महिमा पाली ने जोगी दी भेट बनाई
संगीतकार अम्दाद अली तो डारकाट करवाई
किरपा करी अलीसा उते गुण तेरा ही गाऊना
जी भगता ने रज रज के दर्श जोगी दा पौना,

ਮੋਰ ਬੋਲਦਾ, ਕੋਠੇ ਉੱਤੇ, ਜੋਗੀ ਨੇ ਅੱਜ ਆਉਣਾ ll,
"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ" ll

ਕੋਠੇ ਚੜ੍ਹਕੇ, ਮੋਰ ਨੇ ਵੀ ਅੱਜ, ਪੈਲਾਂ ਵੇਖੋ ਪਾਈਆਂ,
ਬਾਬਾ ਜੀ ਨੇ, ਅੱਜ ਹੈ ਆਉਣਾ, ਦੇਂਦਾ ਫਿਰੇ ਵਧਾਈਆਂ ll
ਸਭਨਾਂ ਨੇ ਅੱਜ, ਇੱਕਠੇ ਹੋ ਕੇ ll, ਗੁਣ ਬਾਬੇ ਦਾ ਗਾਉਣਾ,,,
"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ" ll

( ਕਹਿੰਦੇ ਭਗਤ ਚੜ੍ਹਾਈਆਂ ਆਉਂਦੇ, ਜੀ ਨਾਲੇ ਜੈ ਜੇਕਰ ਬੁਲਾਉਂਦੇ,
*ਪੌਣਾਹਾਰੀ ਆਪ ਏਥੇ ਆਉਂਦੇ, ਖੈਰਾਂ ਪਾਇਓ ਬਾਬਾ ਜੀ,
"ਭਗਤਾਂ ਨੂੰ ਤੁਸੀਂ, ਆਪਣੇ ਚਰਣੀ, ਲਾਇਓ ਬਾਬਾ ਜੀ" xll )

ਨੱਚ ਨੱਚ ਸਿਫਤਾਂ, ਕਰੇ ਓਹਦੀਆਂ, ਮੋਰ ਵੇਖੋ ਕੀ ਕਹਿੰਦਾ,
ਸੋਹਣੀਆਂ ਸਿਰ, ਜਟਾਵਾਂ ਓਹਦੇ, ਮੱਥੇ ਤੇ ਚੰਨ ਰਹਿੰਦਾ ll
ਜੋਗੀ ਜੇਹਾ ਨਾ, ਜੱਗ ਦੇ ਉੱਤੇ ll, ਹੋਰ ਕੋਈ ਵੀ ਹੋਣਾ,,,
"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ" ll


ਲਿੱਖ ਕੇ ਮਹਿਮਾ, ਪਾਲੀ ਨੇ, ਜੋਗੀ ਦੀ ਭੇਂਟ ਬਣਾਈ,
ਸੰਗੀਤਕਾਰ, ਅਮਦਾਦ ਅਲੀ ਤੋਂ, ਡਾਰ ਕਾਟ ਕਰਵਾਈ ll
ਕਿਰਪਾ ਕਰੀਂ, ਅਲੀਸ਼ਾ ਉੱਤੇ ll, ਗੁਣ ਤੇਰਾ ਹੀ ਗਾਉਣਾ,
"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ" ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (90 downloads)