असीं मँगते हाँ मंगदे ही रहना ए

भावे हां कर माँ भावे नाह कर माँ
असी मंगते हां मंगदे ही रेहना ऐ,
दाती हो के तू गुस्सा न कर माँ
असी मंगते हां मंगदे ही रेहना ऐ,
भावे हां कर माँ भावे नाह कर माँ

तेरे भगता नु मुडना निराश जे पेया
हवा जहिमता दी चार पासे वग जायेगी
तेरे भरे माँ भंडारे केहड़े कम औनगे ,
मेहरा तेरियां नु उलरी माँ लग जायेगी
साडे सिर उते ममता दी छा कर माँ
असी मंगते हां मंगदे ही रेहना ऐ,
भावे हां कर माँ भावे नाह कर माँ


महा सागरा तप बड़े दिल वालिये नी,
तेरा जिगरा एह केहड़ी ग्लो छोटा हो गया
वेख साडेजेहे फकीरा नु तू कुंडा ला लिया,
एहे कम क्यों तेरे कोलो खोता हो गया
सहनु दुरो न अपने परा कर माँ
असी मंगते हां मंगदे ही रेहना ऐ,
भावे हां कर माँ भावे नाह कर माँ

मावा मंगदियाँ बचेया दी खैर सदा
अपे दसी होई गल तनु याद ना रही
होर सारेया ही गल्ला तेनु चेते रेह्न्दियाँ
इक याद तेनु साडी फरयाद ना रही
आस साडी वी पूरी हून ता कर माँ
असी मंगते हां मंगदे ही रेहना ऐ,
भावे हां कर माँ भावे नाह कर माँ

महारानी म्हादाती दी सर दर तो
ऐहे एदा ही सवाली सदा आउंदे रहनगे
जे तू निर्दोष माये बूहे बंद करेगी
कदे सोच ता सही लोकी की कहनगे
सहनु पल्ला न अड्नो मनाह कर माँ
असी मंगते हां मंगदे ही रेहना ऐ,
भावे हां कर माँ भावे नाह कर माँ


ਭਾਵੇਂ ਹਾਂ ਕਰ ਮਾਂ, ਭਾਵੇਂ ਨਾਂਹ ਕਰ ਮਾਂ,
"ਅਸੀਂ ਮੰਗਤੇ ਹਾਂ, ਮੰਗਦੇ ਹੀ ਰਹਿਣਾ ਏ" l
ਦਾਤੀ ਹੋ ਕੇ ਤੂੰ ਗੁੱਸਾ, ਨਾ ਕਰ ਮਾਂ,
ਅਸੀਂ ਮੰਗਤੇ ਹਾਂ, ਮੰਗਦੇ ਹੀ ਰਹਿਣਾ ਏ l
ਭਾਵੇਂ ਹਾਂ ਕਰ ਮਾਂ,,,,,,,,,,,,,,,,,,,,,,,

ਤੇਰੇ ਭਗਤਾਂ ਨੂੰ ਮੁੜਨਾ, ਨਿਰਾਸ਼ ਜੇ ਪਿਆ l
ਹਵਾ ਜ਼ਹਿਮਤਾਂ ਦੀ, ਚਾਰੇ ਪਾਸੇ ਵੱਗ ਜਾਏਗੀ l
ਤੇਰੇ ਭਰੇ ਮਾਂ ਭੰਡਾਰੇ, ਕੇਹੜੇ ਕੰਮ ਆਉਣਗੇ
ਮੇਹਰਾਂ ਤੇਰੀਆਂ ਨੂੰ, ਉਲ੍ਹੀ ਮਾਂ ਲੱਗ ਜਾਏਗੀ
ਸਾਡੇ ਸਿਰ ਉੱਤੇ ਮਮਤਾ ਦੀ, ਛਾਂ ਕਰ ਮਾਂ ll,
"ਅਸੀਂ ਮੰਗਤੇ ਹਾਂ, ਮੰਗਦੇ ਹੀ ਰਹਿਣਾ ਏ" l
ਭਾਵੇਂ ਹਾਂ ਕਰ ਮਾਂ,,,,,,,,,,,,,,,,,,,,,,,

ਮਹਾਂ ਸਗਰਾਂ ਤੋਂ ਵੱਡੇ, ਦਿਲ ਵਾਲੀਏ ਨੀ l
ਤੇਰਾ ਜ਼ਿਗਰਾ ਏਹ, ਕੇਹੜੀ ਗੱਲੋਂ ਛੋਟਾ ਹੋ ਗਿਆ l
ਵੇਖ ਸਾਡੇ ਜੇਹੇ, ਫਕੀਰਾਂ ਨੂੰ ਤੂੰ, ਕੁੰਡਾ ਲਾ ਲਿਆ l
ਏਹੇ ਕੰਮ ਕਿਓਂ, ਤੇਰੇ ਕੋਲੋਂ ਖੋਟਾ ਹੋ ਗਿਆ l
ਸਾਨੂੰ ਦਰੋਂ ਨਾ ਆਪਣੇ, ਪਰਾਂ ਕਰ ਮਾਂ ll,
"ਅਸੀਂ ਮੰਗਤੇ ਹਾਂ, ਮੰਗਦੇ ਹੀ ਰਹਿਣਾ ਏ" l
ਭਾਵੇਂ ਹਾਂ ਕਰ ਮਾਂ,,,,,,,,,,,,,,,,,,,,,,,

ਮਾਵਾਂ ਮੰਗਦੀਆਂ, ਬੱਚਿਆਂ ਦੀ ਖ਼ੈਰ ਸਦਾ l
ਆਪੇ ਦੱਸੀ ਹੋਈ, ਗੱਲ ਤੈਨੂੰ ਯਾਦ ਨਾ ਰਹੀ l
ਹੋਰ ਸਾਰੀਆਂ ਹੀ, ਗੱਲਾਂ ਤੈਨੂੰ ਚੇਤੇ ਰਹਿੰਦੀਆਂ l
ਇੱਕ ਯਾਦ ਤੈਨੂੰ, ਸਾਡੀ ਫ਼ਰਿਆਦ ਨਾ ਰਹੀ l
ਆਸ ਸਾਡੀ ਵੀ ਪੂਰੀ, ਹੁਣ ਤਾਂ ਕਰ ਮਾਂ ll,
"ਅਸੀਂ ਮੰਗਤੇ ਹਾਂ, ਮੰਗਦੇ ਹੀ ਰਹਿਣਾ ਏ" l
ਭਾਵੇਂ ਹਾਂ ਕਰ ਮਾਂ,,,,,,,,,,,,,,,,,,,,,,,

ਮਹਾਂਰਾਣੀ ਮਹਾਂਦਾਤੀ ਦੀ, ਸਰ ਦਰ ਤੇ l
ਏਹੇ ਐਦਾਂ ਹੀ ਸਾਵਲੀ, ਸਦਾ ਆਉਂਦੇ ਰਹਿਣਗੇ l
ਜੇ ਤੂੰ ਨਿਰਦੋਸ਼, ਮਾਏਂ ਬੂਹੇ ਬੰਦ ਕਰੇਗੀ l
ਕਦੇ ਸੋਚ ਤਾਂ ਸਹੀ, ਲੋਕੀਂ ਕੀ ਕਹਿਣਗੇ l
ਸਾਨੂੰ ਪੱਲਾ ਨਾ ਅੱਡਣੋਂ, ਮਨਾਹ ਕਰ ਮਾਂ ll,
"ਅਸੀਂ ਮੰਗਤੇ ਹਾਂ, ਮੰਗਦੇ ਹੀ ਰਹਿਣਾ ਏ" l
ਭਾਵੇਂ ਹਾਂ ਕਰ ਮਾਂ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (495 downloads)