जोगी नूं मनन वालेयां दी

दर दर ते क्यों जावे भगता जा के देख जोगी दे द्वारे
दर आये भगता नु बाबा जी बाहों फड फड आप ओह तारे,

नाथ/जोगी नु मनन वालेया दी बेडी कदे न अड़ी,
फड लै जोगी दा तू पल्ला हो जा खोटों खरी,
नाथ/बाबे नु मन्नन वालेया दी ........

पर्वता दे विच गुफा है सजदी झंडे ने लहराऊंदे,
रोटी मनी प्रशाद बना के भगत है सुखना लाहुंदे
नही लभना दर इस दर वरगा देखी दुनिया बड़ी
नाथ/जोगी  नु मन्नन वालेया दी ........


छोटी उमर दा बालक सोहना शिवा दा भगत प्यारा,
जुनाघड विच जन्म लिया लक्श्मी दी अख दा तारा
बाबा जी दे चरनी लग के लखा संगत तरी,
नाथ/जोगी नु मन्नन वालेया दी ........

बाबा बालक नाथ जी मेरे जद मेहरा विच आउंदे,
भुजियो दाने उड़ पैंदे ने हथ ते सरो जमाओंनदे
वाल विंगा न हॉवे उसदा जिसदी बांह फड़ी,
नाथ/जोगी नु मन्नन वालेया दी ........

शाहतालियाँ चारियां गईयाँ लीला अजब रचाई
धर्म दा पूत बना के उसनु तर गई रत्नो माई
लस्सी रोटियां कड़ दिखाईया देखे दुनिया खड़ी
नाथ/जोगी नु मन्नन वालेया दी ........

भगता दे ओह अंग संग रहंदा जेह्डा ओहनू ध्यावे
लेहरा बेहरा कर दिंदा ओह जद मेहरा विच आवे
सोहनी पटी वाला केहंदा सब ते मेहर करी,
नाथ/जोगी नु मन्नन वालेया दी ........


( ਦਰ ਦਰ ਤੇ ਕਿਓਂ, ਜਾਵੇਂ ਭਗਤਾ, ਜਾ ਕੇ ਦੇਖ ਜੋਗੀ ਦੇ, ਦਵਾਰੇ l
ਦਰ ਆਏ, ਭਗਤਾਂ ਨੂੰ ਬਾਬਾ ਜੀ, ਬਾਂਹੋਂ ਫੜ ਫੜ ਆਪ ਓਹ, ਤਾਰੇ ll  )

ਨਾਥ/ਜੋਗੀ ਨੂੰ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ ll
ਫੜ ਲੈ 'ਜੋਗੀ ਦਾ ਤੂੰ ਪੱਲਾ, ਹੋ ਜਾ ਖੋਟਿਓਂ ਖ਼ਰੀ xll
ਨਾਥ/ਬਾਬੇ ਨੂੰ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ ll

ਪਰਬਤਾਂ ਦੇ ਵਿੱਚ, ਗੁਫ਼ਾ ਹੈ ਸੱਜਦੀ, "ਝੰਡੇ ਨੇ ਲਹਿਰਾਉਂਦੇ" l ( ਭਗਤੋ )
ਰੋਟੀ ਮਣੀ, ਪ੍ਰਸ਼ਾਦ ਬਣਾ ਕੇ, "ਭਗਤ ਹੈ ਸੁੱਖਣਾ ਲਾਹੁੰਦੇ" ll
ਨਹੀਂ ਲੱਭਣਾ ਦਰ, ਇਸ ਦਰ ਵਰਗਾ, ਦੇਖੀ ਦੁਨੀਆਂ ਬੜੀ xll
ਨਾਥ/ਜੋਗੀ ਨੂੰ ਮੰਨਣ ਵਾਲਿਆਂ ਦੀ,,,,,,,,,,,,,,,,,,,,,,

ਛੋਟੀ ਉਮਰ ਦਾ, ਬਾਲਕ ਸੋਹਣਾ, "ਸ਼ਿਵਾਂ ਦਾ ਭਗਤ ਪਿਆਰਾ" l ( ਜੀ )
ਜ਼ੂਨਾਗੜ੍ਹ ਵਿੱਚ, ਜਨਮ ਲਿਆ "ਲੱਛਮੀ ਦੀ ਅੱਖ ਦਾ ਤਾਰਾ" ll
ਬਾਬਾ ਜੀ ਦੇ, ਚਰਣੀ ਲੱਗ ਕੇ, ਲੱਖਾਂ ਸੰਗਤ ਤਰੀ xll
ਨਾਥ/ਜੋਗੀ ਨੂੰ ਮੰਨਣ ਵਾਲਿਆਂ ਦੀ,,,,,,,,,,,,,,,,,,,,,,

ਬਾਬਾ, ਬਾਲਕ ਨਾਥ ਜੀ ਮੇਰੇ, "ਜਦ ਮੇਹਰਾਂ ਵਿੱਚ ਆਉਂਦੇ" l ( ਭਗਤੋ )
ਭੁੱਜਿਓਂ ਦਾਣੇ, ਉੱਗ ਪੈਂਦੇ ਨੇ, "ਹੱਥ ਤੇ ਸਰੋਂ ਜਮਾਂਉਂਦੇ" ll
ਵਾਲ਼ ਵਿੰਗਾ ਨਾ, ਹੋਵੇ ਉਸਦਾ, ਜਿਸਦੀ ਬਾਂਹ ਫੜੀ xll
ਨਾਥ/ਜੋਗੀ ਨੂੰ ਮੰਨਣ ਵਾਲਿਆਂ ਦੀ,,,,,,,,,,,,,,,,,,,,,,

ਸ਼ਾਹਤਲਾਈਆਂ, ਚਾਰੀਆਂ ਗਾਂਈਆਂ, "ਲੀਲਾ ਅਜ਼ਬ ਰਚਾਈ" l ( ਭਗਤੋ )
ਧਰਮ ਦਾ ਪੁੱਤ, ਬਣਾ ਕੇ ਉਸਨੂੰ, "ਤਰ ਗਈ ਰਤਨੋਂ ਮਾਈ" ll
ਲੱਸੀ ਰੋਟੀਆਂ, ਕੱਢ ਦਿਖਾਈਆਂ, ਦੇਖੇ ਦੁਨੀਆਂ ਖੜੀ xll
ਨਾਥ/ਜੋਗੀ ਨੂੰ ਮੰਨਣ ਵਾਲਿਆਂ ਦੀ,,,,,,,,,,,,,,,,,,,,,,

ਭਗਤਾਂ ਦੇ ਓਹ, ਅੰਗ ਸੰਗ ਰਹਿੰਦਾ, "ਜੇਹੜਾ ਉਸਨੂੰ ਧਿਆਵੇ" l ( ਭਗਤੋ )
ਲਹਿਰਾਂ ਬਹਿਰਾਂ, ਕਰ ਦੇਂਦਾ ਓਹ, "ਜਦ ਮੇਹਰਾਂ ਵਿੱਚ ਆਵੇ" ll
ਸੋਹਣੀ ਪੱਟੀ, ਵਾਲਾ ਕਹਿੰਦਾ, ਸਭ ਤੇ ਮੇਹਰ ਕਰੀਂ xll
ਨਾਥ/ਜੋਗੀ ਨੂੰ ਮੰਨਣ ਵਾਲਿਆਂ ਦੀ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (712 downloads)