माँ दे जगराते विच

माँ दे जगराते विच आ जाओ सारे नचिये.
ऐना आज नचिये की नच्दे न थकिये,
देवी माँ दे जगराते विच जय हो
माँ दे जगराते विच आ जाओ सारे नचिये.

ढोलियां अज ढोल वी वजाउंदा विच मस्ती,
सब नालो उची मेरी दाती माँ दी हस्ती ,
फिर क्यों न अम्बे माँ दे रंगा विच रचिये,
देवी माँ दे जगराते विच जय हो
माँ दे जगराते विच आ जाओ सारे नचिये.

पूजा नालो घट नही ध्याउना नच नच के,
आउंदा जे माँ नु मनौना नच नच के,
लाल टिके ला के लाल चुनियाँ ले जचिये.
देवी माँ दे जगराते विच जय हो
माँ दे जगराते विच आ जाओ सारे नचिये.

इको गल कहंदा कश्मीर कुझ होर नही,
नच लै फिरोज कोई संगने दी लोड नही,
श्रधा यकीन वाली प्रीत हुंडी सची ऐ,
देवी माँ दे जगराते विच जय हो
माँ दे जगराते विच आ जाओ सारे नचिये.

ਮਾਂ ਦੇ ਜਗਰਾਤੇ ਵਿੱਚ, "ਆ ਜਾਓ ਸਾਰੇ ਨੱਚੀਏ" ll
ਐਨਾ ਅੱਜ ਨੱਚੀਏ ਕਿ, ਨੱਚਦੇ ਨਾ ਥੱਕੀਏ,
ਦੇਵੀ ਮਾਂ ਦੇ ਜਗਰਾਤੇ ਵਿੱਚ,,,,,,ਜੈ ਹੋ,
ਮਾਂ ਦੇ ਜਗਰਾਤੇ ਵਿੱਚ, ਆ ਜਾਓ ਸਾਰੇ ਨੱਚੀਏ ll

ਢੋਲੀਆ ਅੱਜ ਢੋਲ ਵੀ, ਵਜਾਉਂਦਾ ਵਿੱਚ ਮਸਤੀ,
ਸਭ ਨਾਲੋਂ ਉੱਚੀ ਮੇਰੀ, ਦਾਤੀ ਮਾਂ ਦੀ ਹਸਤੀ ll
ਫਿਰ ਕਿਓਂ ਨਾ, ਅੰਬੇ ਮਾਂ ਦੇ, ਰੰਗਾਂ ਵਿੱਚ ਰਚੀਏ,
ਦੇਵੀ ਮਾਂ ਦੇ ਜਗਰਾਤੇ ਵਿੱਚ,,,,,,,ਜੈ ਹੋ,
ਮਾਂ ਦੇ ਜਗਰਾਤੇ ਵਿੱਚ, ਆ ਜਾਓ ਸਾਰੇ ਨੱਚੀਏ ll

ਪੂਜਾ ਨਾਲੋਂ ਘੱਟ ਨਹੀਂ, ਧਿਆਉਣਾ ਨੱਚ ਨੱਚ ਕੇ,
ਆਉਂਦਾ ਜੇ ਮਾਂ ਨੂੰ, ਮਨਾਉਣਾ ਨੱਚ ਨੱਚ ਕੇ ll
ਲਾਲ ਟਿੱਕੇ, ਲਾ ਕੇ ਲਾਲ, ਚੁੰਨੀਆਂ ਲੈ ਜੱਚੀਏ,
ਦੇਵੀ ਮਾਂ ਦੇ ਜਗਰਾਤੇ ਵਿੱਚ,,,,,,,ਜੈ ਹੋ,
ਮਾਂ ਦੇ ਜਗਰਾਤੇ ਵਿੱਚ, ਆ ਜਾਓ ਸਾਰੇ ਨੱਚੀਏ ll

ਇੱਕੋ ਗੱਲ ਕਹਿੰਦਾ, ਕਸ਼ਮੀਰ ਕੁਝ ਹੋਰ ਨਹੀਂ  
ਨੱਚ ਲੈ ਫ਼ਿਰੋਜ਼ ਕੋਈ, ਸੰਗਣੇ ਦੀ ਲੋੜ ਨਹੀਂ ll
ਸ਼ਰਧਾ, ਯਕੀਨ ਵਾਲੀ, ਪ੍ਰੀਤ ਹੁੰਦੀ ਸੱਚੀ ਏ,
ਦੇਵੀ ਮਾਂ ਦੇ ਜਗਰਾਤੇ ਵਿੱਚ,,,,,,,ਜੈ ਹੋ,
ਮਾਂ ਦੇ ਜਗਰਾਤੇ ਵਿੱਚ, ਆ ਜਾਓ ਸਾਰੇ ਨੱਚੀਏ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (700 downloads)