जिहना ने माँ दा नाम जपेया

ਓਹਨਾਂ ਤੱਕ ਲਿਆ, ਜੋਤਾਂ ਦਾ ਨਜ਼ਾਰਾ,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ ll
*ਓਹੀਓ ਲੈਣ ਮਾਂ ਦੇ, ਪਿਆਰ ਦਾ ਹੁਲਾਰਾ ll,,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,
ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,

ਭਾਗਾਂ ਵਾਲੇ ਆਉਂਦੇ ਓਹੀਓ, ਜੇਹਨੂੰ ਮਾਂ ਬੁਲਾਉਂਦੀ ਏ,
ਬਾਂਹ ਫੜ੍ਹ ਫੜ੍ਹ ਕੇ, "ਚੜ੍ਹਾਈਆਂ ਵੀ ਚੜ੍ਹਾਉਂਦੀ ਏ" ll
*ਨਾਲੇ ਦੇਵੇ ਆਪੇ, ਸਭ ਨੂੰ ਸਹਾਰਾ ll,,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,
ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,

ਉੱਚਿਆਂ ਪਹਾੜਾਂ ਦੇਖ, ਲਾਲ਼ ਨਹੀਓਂ ਡੋਲ੍ਹਦੇ,
ਆਉਂਦੇ ਜਾਂਦੇ ਭਗਤਾਂ ਨੂੰ,"ਜੈ ਮਾਤਾ ਦੀ ਬੋਲਦੇ" ll
*ਸੱਚੇ ਦਿਲ ਨਾਲ, ਲਾਉਂਦੇ ਨੇ ਜੈਕਾਰਾ ll,,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,
ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,

ਬਖਸ਼ੇ ਮਾਂ ਨਿਮਾਣਿਆਂ ਨੂੰ, ਖ਼ਾਲੀ ਝੋਲੀ ਭਰਦੀ,
ਪਲ ਵੀ ਨਾ ਦੇਰ ਲਾਵੇ, "ਮੇਹਰਾਂ ਜਦੋਂ ਕਰਦੀ" ll
*ਦੀਦ ਪਾ ਕੇ ਮਿਲੇ, ਮੁਕਤੀ ਦਾ ਦਵਾਰਾ ll,,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,
ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (232 downloads)