कदी मेरी वी तू रख लै

तू दुनिया दे सिद्ध किते काज दातिये,
कदी मेरी वी तू रख ले लाज दातिये,

गिन गिन चडी है चडाई कई वार माँ,
केहड़ा है कसूर मेरा सुनी न पुकार माँ,
खता मेरी की ऐ मैं तू दस दातिये,
कदी मेरी वी तू रख ले लाज दातिये,

भेंट चडाई तेनु छतर वी चडाया माँ,
कंजका बिठाईया तेरा जागरण वी कराया माँ,
किस्मत दा चड़ा दे तू जहाज दातिये,
कदी मेरी वी तू रख ले लाज दातिये,

खोता पूत जानके ही मेनू अपना ले माँ,
भगता दे परिवार नु तू अपना बना ले माँ,
रख सिर उते मेरे अपना तू हथ दातिये,
कदी मेरी वी तू रख ले लाज दातिये,


ਤੂੰ ਦੁਨੀਆਂ ਦੇ ਸਿੱਧ ਕੀਤੇ, ਕਾਜ਼ ਦਾਤੀਏ l
ਤੂੰ ਦੁਨੀਆਂ ਦੇ ਸਿੱਧ ਕੀਤੇ, ਕਾਜ਼ ਦਾਤੀਏ,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,
''ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ'' ll

ਗਿਣ ਗਿਣ ਚੜ੍ਹੀ ਹੈ, ਚੜ੍ਹਾਈ ਕਈ ਵਾਰ ਮਾਂ,
''ਕੇਹੜਾ ਹੈ ਕਸੂਰ ਮੇਰਾ, ਸੁਣੀ ਨਾ ਪੁਕਾਰ ਮਾਂ'' ll
ਖਤਾ ਮੇਰੀ ਕੀ ਏ, ਮੈਨੂੰ ਤੂੰ ਦੱਸ ਦਾਤੀਏ ll,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,

ਭੇਂਟ ਚੜ੍ਹਾਈ ਤੈਨੂੰ, ਛੱਤਰ ਵੀ ਚੜ੍ਹਾਇਆਂ ਮਾਂ,
''ਕੰਜ਼ਕਾਂ ਬਿਠਾਈਆਂ ਤੇਰਾ, ਜਾਗਰਣ ਵੀ ਕਰਾਇਆਂ ਮਾਂ'' ll
ਕਿਸਮਤ ਦਾ ਚੜ੍ਹਾ ਦੇ ਤੂੰ, ਜਹਾਜ਼ ਦਾਤੀਏ ll,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,

ਖੋਟਾ ਪੁੱਤ ਜਾਣਕੇ ਹੀ, ਮੈਨੂੰ ਅਪਣਾ ਲੈ ਮਾਂ,
''ਭਗਤਾਂ ਦੇ ਪਰਿਵਾਰ ਨੂੰ ਤੂੰ, ਆਪਣਾ ਬਣਾ ਲੈ ਮਾਂ'' ll
ਰੱਖ ਸਿਰ ਉੱਤੇ ਮੇਰੇ, ਆਪਣਾ ਤੂੰ ਹੱਥ ਦਾਤੀਏ ll,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (854 downloads)