ਮੇਰੀ ਸ਼ੇਰਾਂ ਵਾਲੀ ਮਾਂ

  ਮੇਰੀ ਸ਼ੇਰਾਂ ਵਾਲੀ ਮਾਂ ਤੇਰੇ ਦਰ ਲੱਗੀਆ ਰਹਿਣ ਬਹਾਰਾਂ
ਕੋਈ ਪੈਦਲ ਆਉਂਦਾ ਏ ਕੋਈ ਆਉਂਦਾ ਏ‌ ਗੱਡੀਆ ਕਾਰਾਂ
ਮੇਰੀ ਸ਼ੇਰਾਂ ਵਾਲੀ ਮਾਂ ਤੇਰੇ ਦਰ ਲੱਗੀਆ ਰਹਿਣ ਬਹਾਰਾਂ

ਤੇਰੇ ਭਵਨਾਂ ਤੇ‌ ਦਾਤੀ ਠੰਡੀਆਂ ਪਿੰਪਲੀ ਵਾਲੀਆਂ ਛਾਵਾਂ
ਤੇਰੇ‌ ਚਰਨਾ ਵਿੱਚ ਮਈਆ ਮਿਲਣ ਭੱਟਕਿਆਂ‌ ਨੂੰ ਵੀ ਥਾਵਾਂ
ਦਰ ਆਉਣ ਸਵਾਲੀ ਮਾਂ ,ਲੱਗੀਆਂ ਰਹਿਦੀਆਂ ਸਦਾ ਕਤਾਰਾਂ
ਮੇਰੀ ਸ਼ੇਰਾਂ ਵਾਲੀ ਮਾਂ ਤੇਰੇ ਦਰ ਲੱਗੀਆ ਰਹਿਣ ਬਹਾਰਾਂ

ਦਰ ਝੰਡੇ ਝੂਲਦੇ ਨੇ ਨਾਲੇ ਵੱਜਦੇ ਢੋਲ ਨਗਾਰੇ
ਤੇਰੇ ਦਰਸ਼ਨ ਨੂੰ ਦਾਤੀ ਚੱਲਕੇ ਆਉਂਦੇ ਭਗਤ ਪਿਆਰੇ
ਤੂੰ ਦੁਖੜੇ ਕੱਟਦੀ ਏ ਨਾਲੇ ਲੈਂਦੀ ਸਭ ਦੀਆਂ ਸਾਰਾਂ
ਮੇਰੀ ਸ਼ੇਰਾਂ ਵਾਲੀ ਮਾਂ ਤੇਰੇ ਦਰ ਲੱਗੀਆ ਰਹਿਣ ਬਹਾਰਾਂ

ਤੇਰੀ ਕਿਰਪਾ ਦੇ ਕਰਕੇ ਖੂੱਲਦਾ ਬੰਦ ਕਿਸਮਤ ਦਾ ਤਾਲਾ
ਤੂੰ ਭਵ ਤੋਂ ਤਾਰਿਆਂ ਏ ਦਾਤੀ ਕਰਮਾਂ ਰੋਪੜ ਵਾਲਾ
ਤਾਹਿਉ ਗਗਨ ਨੇ ਜੋੜੀਆਂ ਨੇ ਤੇਰੇ ਚਰਨਾਂ ਦੇ ਨਾਲ ਤਾਰਾਂ
ਮੇਰੀ ਸ਼ੇਰਾਂ ਵਾਲੀ ਮਾਂ ਤੇਰੇ ਦਰ ਲੱਗੀਆ ਰਹਿਣ ਬਹਾਰਾਂ

            (ਗਗਨ ਗੋਇਲ )
download bhajan lyrics (80 downloads)