साहनु अपने बनाई रखी लाल दातिये

इक छोटा जेहा सुन ले सवाल दातिये,
साहनु अपने बनाई रखी  लाल दातिये,
साहनु चरना दे लाई रखी नाल दातिये,

निक्का जेहा कम इक साडा भी माँ सार दे,
भगता च रखी साहनु चरना दा प्यार दे,
खजाने पाके होइए मालो माल दातिये,
साहनु अपने बनाई रखी लाल दातिये,
साहनु चरना दे लाई रखी नाल दातिये,

आन धन सूखा दिया कमियां न रखदी,
इस ले दुनिया माँ तेरे वल तक दी,
तू ते सरेया न रखे खुशाल दातिये,
साहनु अपने बनाई रखी लाल दातिये,
साहनु चरना दे लाई रखी नाल दातिये,

रेहमता बनाई रखी सिर उते हथ माँ,
रंग तेरा ऐसा कड़े सकदा नहीं लथ माँ,
साडा वसदा जहां तेरे नाल दातिये,
साहनु अपने बनाई रखी लाल दातिये,
साहनु चरना दे लाई रखी नाल दातिये,

चारे पासे नाम तेरा हुंडी जय जय कार माँ,
चुनिया चढ़ावा तनु फुला वारे हार माँ,
दर आये सर जीवन हर साल दातिये
साहनु अपने बनाई रखी लाल दातिये,
साहनु चरना दे लाई रखी नाल दातिये,


ਇੱਕ ਛੋਟਾ ਜੇਹਾ, ਸੁਣ ਲੈ ਸਵਾਲ ਦਾਤੀਏ
ਸਾਨੂੰ ਆਪਣੇ ਬਣਾਈ ਰੱਖੀ, ਲਾਲ ਦਾਤੀਏ l
ਇੱਕ ਛੋਟਾ ਜੇਹਾ, ਸੁਣ ਲੈ ਸਵਾਲ ਦਾਤੀਏ
ਸਾਨੂੰ ਚਰਨਾਂ ਦੇ ਲਾਈ ਰੱਖੀ, ਨਾਲ ਦਾਤੀਏ l

ਨਿੱਕਾ ਜੇਹਾ ਕੰਮ ਇੱਕ, ਸਾਡਾ ਵੀ ਮਾਂ ਸਾਰ ਦੇ
ਭਗਤਾਂ ਚ ਰੱਖੀ ਸਾਨੂੰ, ਚਰਨਾਂ ਦਾ ਪਿਆਰ ਦੇ ll
ਖਜ਼ਾਨੇ ਪਾ ਕੇ ਹੋਈਏ, ਮਾਲਾਮਾਲ ਦਾਤੀਏ ll,
ਸਾਨੂੰ ਆਪਣੇ ਬਣਾਈ ਰੱਖੀ, ਲਾਲ ਦਾਤੀਏ
ਸਾਨੂੰ ਚਰਨਾਂ ਦੇ ਲਾਈ ਰੱਖੀ, ਨਾਲ ਦਾਤੀਏ l

ਆਨ ਧਨ ਸੁਖਾਂ ਦੀਆਂ, ਕਮੀਆਂ ਨਾ ਰੱਖਦੀ
ਇਸੇ ਲਈ ਇਹ ਦੁਨੀਆਂ ਮਾਂ, ਤੇਰੇ ਵੱਲ ਤੱਕਦੀ ll
ਤੂੰ ਤੇ ਸਾਰਿਆਂ ਨੂੰ ਰੱਖੇ, ਖੁਸ਼ਹਾਲ ਦਾਤੀਏ ll,
ਸਾਨੂੰ ਆਪਣੇ ਬਣਾਈ ਰੱਖੀ, ਲਾਲ ਦਾਤੀਏ
ਸਾਨੂੰ ਚਰਨਾਂ ਦੇ ਲਾਈ ਰੱਖੀ, ਨਾਲ ਦਾਤੀਏ l

ਰਹਿਮਤਾਂ ਬਣਾਈ ਰੱਖੀ, ਸਿਰ ਉੱਤੇ ਹੱਥ ਮਾਂ
ਰੰਗ ਤੇਰਾ ਐਸਾ ਕਦੇ, ਸਕਦਾ ਨਹੀਂ ਲੱਥ ਮਾਂ ll
ਸਾਡਾ ਵੱਸਦਾ ਜਹਾਨ, ਤੇਰੇ ਨਾਲ ਦਾਤੀਏ ll,
ਸਾਨੂੰ ਆਪਣੇ ਬਣਾਈ ਰੱਖੀ, ਲਾਲ ਦਾਤੀਏ
ਸਾਨੂੰ ਚਰਨਾਂ ਦੇ ਲਾਈ ਰੱਖੀ, ਨਾਲ ਦਾਤੀਏ l

ਚਾਰੇ ਪਾਸੇ ਨਾਮ ਤੇਰਾ, ਹੁੰਦੀ ਜੈ ਜੈਕਾਰ ਮਾਂ
ਚੁੰਨੀਆਂ ਚੜ੍ਹਾਵਾਂ ਤੈਨੂੰ, ਫੁੱਲਾਂ ਵਾਲੇ ਹਾਰ ਮਾਂ ll
ਦਰ ਆਏ ਸਰ ਜੀਵਨ, ਹਰ ਸਾਲ ਦਾਤੀਏ ll,
ਸਾਨੂੰ ਆਪਣੇ ਬਣਾਈ ਰੱਖੀ, ਲਾਲ ਦਾਤੀਏ
ਸਾਨੂੰ ਚਰਨਾਂ ਦੇ ਲਾਈ ਰੱਖੀ, ਨਾਲ ਦਾਤੀਏ l
download bhajan lyrics (692 downloads)