दर माँ दे चलीए

टलियां वजाउंदे जाना जय जय माँ गाउँदे जाना,
भगता संग रलमिल के आज माँ न थिओन्दे  जाना,
सदे पाई ओह सच्ची सरकार बाई दर माँ दे चलिए,
सज गए ने अम्बे दे दरबार ले दर माँ दे चलिए,
साईकला ते हो के सवार बाई दर माँ दे चलिए,

झंडियां शरधा नाल ला के जय माँ उते लिखवा के,  
रंगा विच रंग जाइये दाती दा नाम थिआ के,
जय जय कार भुलाइये करके अरदासा जाइये,
दर तेरे महरा वालिये तू सदे दौड़े आइये,
मुकने नहीं यह जग दे काम कार बाई दर माँ दे चलिए,
साईकला ते हो के सवार .............  

एकठियाँ हो संग बनाउना जोश नाल उड़े ओना,
बन मोलियाँ चुनियाँ भगता मथे ते तिलक सजाऊना,
कण कण को तकना तनु माथे ते रखना तनु,
सिमरन तेरा करदे जाना हर पल माँ जपना तनु,
ला के जैकारे वार वार बाई दर माँ दे चलिए,
साईकला ते हो के सवार.............

खुशियां न दिल विच भर के माँ नु दण्डोता करके,
शरदा नाल ओना मंदिरी  हाथा विच झंडे फड़ के,
माँ दी तस्वीर बना के पहला नाल खूब सजा के,
मेले विच संग फिरोज दे सोहने भवना ते जा के,
होने सरजीवन बेड़े पार बाई दर माँ दे चलिए,
साईकला ते हो के सवार.............  

ਟੱਲੀਆਂ ਵਜਾਉਂਦੇ ਜਾਣਾ, ਜੈ ਜੈ ਮਾਂ ਗਾਉਂਦੇ ਜਾਣਾ ll
ਭਗਤਾਂ ਸੰਗ ਰਲਮਿਲ ਕੇ ਅੱਜ, ਮਾਂ ਨੂੰ ਧਿਆਉਂਦੇ ਜਾਣਾ
ਸੱਦੇ ਪਈ ਉਹ,ਸੱਚੀ ਸਰਕਾਰ, ਬਈ ਦਰ ਮਾਂ ਦੇ ਚੱਲੀਏ,
ਸੱਜ ਗਏ ਨੇ ਅੰਬੇ ਦੇ ਦਰਬਾਰ, ਬਈ ਦਰ ਮਾਂ ਦੇ ਚੱਲੀਏ
ਸਾਈਕਲਾਂ ਤੇ ਹੋ ਕੇ ਸਵਾਰ, ਬਈ ਦਰ ਮਾਂ ਦੇ ਚੱਲੀਏ

ਝੰਡੀਆਂ ਸ਼ਰਧਾ ਨਾਲ ਲਾ ਕੇ, ਜੈ ਮਾਂ ਉੱਤੇ ਲਿਖਵਾ ਕੇ
ਰੰਗਾਂ ਵਿਚ ਰੰਗੇ ਜਾਈਏ, ਦਾਤੀ ਦਾ ਨਾਮ ਧਿਆ ਕੇ
ਜੈ ਜੈ ਜੈਕਾਰ ਬੁਲਾਈਏ, ਕਰਦੇ ਅਰਦਾਸਾਂ ਜਾਈਏ
ਦਰ ਤੇਰੇ ਮੇਹਰਾਂ ਵਾਲੀਏ, ਤੂੰ ਸੱਦੇ ਦੌੜੇ ਆਈਏ
ਮੁੱਕਣੇ ਨਹੀਂ ਇਹ, ਜੱਗ ਦੇ ਕੰਮ ਕਾਰ, ਬਈ ਦਰ ਮਾਂ ਦੇ ਚੱਲੀਏ,
ਸਾਈਕਲਾਂ ਤੇ ਹੋ ਕੇ ਸਵਾਰ,,,,,,,,,,,,,,,,,,,,,,,,,,,,

ਇਕੱਠਿਆਂ ਹੋ ਸੰਗ ਬਣਾਉਣਾ, ਜੋਸ਼ ਨਾਲ ਉੱਡੇ ਆਉਣਾ
ਬੰਨ੍ਹ ਮੌਲੀਆਂ ਚੁੰਨੀਆਂ ਭਗਤਾਂ, ਮੱਥੇ ਤੇ ਤਿਲਕ ਸਜਾਉਣਾ
ਕਣ ਕਣ ਚੋਂ ਤੱਕਣਾ ਤੈਨੂੰ, ਮਾਥੇ ਤੇ ਰੱਖਣਾ ਤੈਨੂੰ
ਸਿਮਰਨ ਤੇਰਾ ਕਰਦੇ ਜਾਣਾ, ਹਰ ਪਲ ਮਾਂ ਜੱਪਣਾ ਤੈਨੂੰ
ਲਾ ਕੇ ਜੈਕਾਰੇ ਵਾਰ ਵਾਰ, ਬਈ ਦਰ ਮਾਂ ਦੇ ਚਲੀਏ,
ਸਾਈਕਲਾਂ ਤੇ ਹੋ ਕੇ ਸਵਾਰ,,,,,,,,,,,,,,,,,,,,,,,,,,,,

ਖੁਸ਼ੀਆਂ ਨੂੰ ਦਿਲ ਵਿਚ ਭਰ ਕੇ, ਮਾਂ ਨੂੰ ਡੰਡਾਉਤਾਂ ਕਰਕੇ
ਸ਼ਰਧਾ ਨਾਲ ਆਉਣਾ ਮੰਦਿਰੀ, ਹੱਥਾਂ ਵਿਚ ਝੰਡੇ ਫੜ ਕੇ
ਮਾਂ ਦੀ ਤਸਵੀਰ ਬਣਾ ਕੇ, ਫੁੱਲਾਂ ਨਾਲ ਖੂਬ ਸਜਾ ਕੇ
ਮੇਲੇ ਵਿਚ ਸੰਗ ਫ਼ਿਰੋਜ਼ ਦੇ, ਸੋਹਣੇ ਭਵਨਾਂ ਤੇ ਜਾ ਕੇ
ਹੋਣੇ ਸਰਜੀਵਨ ਬੇੜੇ ਪਾਰ, ਬਈ ਦਰ ਮਾਂ ਦੇ ਚੱਲੀਏ,
ਸਾਈਕਲਾਂ ਤੇ ਹੋ ਕੇ ਸਵਾਰ,,,,,,,,,,,,,,,,,,,,,,,,,,,,
download bhajan lyrics (718 downloads)