ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,
ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂ
ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ

ਤੇਰੀਆਂ ਪਿਆਰਿਆਂ ਨੇ ਜ੍ਯੋਤ ਮਾਂ ਜਗਾਈ ਏ,
ਤੇਰੇ ਹੀ ਦਰਸ ਦੀ ਮਾਂ ਆਸ ਲਗਾਈ ਏ ।
ਕਾਹਨੂੰ ਪਾਵੇਂ ਦਾਤੀ ਲੰਮੀਆਂ ਤਰੀਕਾਂ,
ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂ,
ਤੇਰੀਆਂ ਉਡੀਕਾਂ ਦਾਤੀਏ...

ਸਭ ਦੀਆਂ ਝੋਲੀਆਂ ਚ ਖੈਰਾਂ ਤੂੰ ਲੁਕਾਂਵਦੀ,
ਤਾਹੀਓਂ ਸ਼ੇਰਾਂ ਵਾਲੀ ਮੇਹਰਾਂ ਵਾਲੀ ਤੂੰ ਕਹਾਂਵਦੀ ।
ਕਿਵੇਂ ਕਰਾਂ ਮਾਏ ਤੇਰੀਆਂ ਤਰੀਫਾਂ,
ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂ,
ਤੇਰੀਆਂ ਉਡੀਕਾਂ ਦਾਤੀਏ...

ਸ਼ੇਰ ਤੇ ਸਵਾਰ ਹੋ ਕੇ ਆਜਾ ਸ਼ੇਰਾਂ ਵਾਲੀਏ,
ਅੱਖੀਆਂ ਦੀ ਪਿਆਸ ਬੁਝਾ ਜਾ ਸ਼ੇਰਾਂ ਵਾਲੀਏ ।
ਲਾਈਆਂ ਰਾਜੂ ਤੇ ਸਲੀਮ ਨੇ ਉਡੀਕਾਂ,
ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂ,
ਤੇਰੀਆਂ ਉਡੀਕਾਂ ਦਾਤੀਏ...
download bhajan lyrics (1394 downloads)