ਤੇਰੇ ਭਗਤ ਕਰਨ ਅਰਦਾਸਾਂ

ਤੇਰੇ ਭਗਤ ਕਰਨ ਅਰਦਾਸਾਂ
====================
ਤੇਰੇ, ਭਗਤ ਕਰਨ ਅਰਦਾਸਾਂ, ਝੰਡੇ ਵਾਲੀਏ,
ਕਰ, ਪੂਰੀਆਂ ਸਭ ਦੀਆਂ ਆਸਾਂ, ਜੋਤਾਂ ਵਾਲੀਏ ll
                                                 ( ਦਾਤੀਏ )
ਲਾਲਾਂ ਵਾਲੀਏ, ਲਾਲਾਂ ਉੱਤੇ, ""ਨਜ਼ਰ ਮੇਹਰ ਦੀ ਰੱਖੀਂ"" l
ਰੱਖੀਂ ਪੱਤ, ਗਰੀਬਾਂ ਦੀ ਤੂੰ, ""ਸਭ ਦੇ ਪਰਦੇ ਢੱਕੀਂ"" ll
ਮਾਈਏ ਨੀ, ਤੈਨੂੰ ਭੁੱਲ ਨਾ ਜਾਈਏ*,,, ll,
ਨਾਮ ਦੀਆਂ, ਦੇ ਦਾਤਾਂ,
ਤੇਰੇ, ਭਗਤ ਕਰਨ ਅਰਦਾਸਾਂ,,,,,,,,,,,,,,,,,,,,,,,
                                                 ( ਦਾਤੀਏ )
ਤੇਰੇ, ਚਰਨਾਂ ਦਾ ਚਰਨ ਅਮ੍ਰਿਤ, ""ਲੱਗੇ ਬੜਾ ਸਵਾਦੀ"" l
ਇੱਕ ਦੋ ਬੂੰਦਾਂ, ਨਾਲ ਹੈ ਦਾਤੀ, ""ਮਿਟੇ ਪਿਆਸ ਨਾ ਸਾਡੀ"" ll
ਬੈਠ ਕੇ ਤੇਰੇ, ਸਾਹਮਣੇ ਦਾਤੀ*,,, ll, ਪੀਣਾ, ਅਸਾਂ ਗਿਲਾਸਾਂ,
ਤੇਰੇ, ਭਗਤ ਕਰਨ ਅਰਦਾਸਾਂ,,,,,,,,,,,,,,,,,,,,,,,
                                                 ( ਦਾਤੀਏ )
ਇੱਕ ਵਾਰੀ ਤੂੰ, ਰਾਣੀਏ ਸਾਨੂੰ, ""ਗੋਦੀ ਵਿੱਚ ਬਿਠਾ ਲੈ"" l
ਸੇਵਾ ਤੇਰੀ, ਕਰਨੀ ਅਸਾਂ ਫਿਰ, ""ਅਰਜ਼ੀ ਸਾਡੀ ਲਾ ਲੈ"" ll
ਸੇਵਾ ਤੇਰੀ, ਕਰਦੇ ਦਾਤੀ*,,, ll, ਨਿਕਲਣ, ਸਾਡੀਆਂ ਆਸਾਂ,
ਤੇਰੇ, ਭਗਤ ਕਰਨ ਅਰਦਾਸਾਂ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (26 downloads)