ਲਾ ਲਓ ਬਾਬਾ ਜੀ-ਭੋਗ

ਲਾ ਲਓ ਬਾਬਾ ਜੀ-ਭੋਗ
=================
ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll
ਭੋਗ, ਗਰੀਬ ਦਾ ਜੀ*, ਭੋਗ ਗਰੀਬ ਦਾ l
ਗੁਫ਼ਾ, ਵਾਲਿਆ ਜੀ ਲਾ ਲੈ, ਭੋਗ ਗਰੀਬ ਦਾ,,,
ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll

ਐਤਵਾਰ, ਦਿਨ ਨਾਲ, ਖੁਸ਼ੀਆਂ ਦੇ ਆਇਆ ਏ l
ਰੋਟ, ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ ll
ਰੱਖ ਲਵੋ, ਮਾਣ ਮੇਰੀ, ਛੋਟੀ ਜੇਹੀ ਉਮੀਦ ਦਾ,,,
ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll

ਸ਼ਰਧਾ, ਪ੍ਰੇਮ ਨਾਲ, ਜੋਤ ਜਗਾਈ ਏ l
ਧੂਣਾ ਵੀ, ਲਗਾਇਆ ਨਾਲੇ, ਚੌਂਕੀ ਅਸੀਂ ਲਈ ਏ ll
ਖੋਲ੍ਹ ਦਿਓ, ਤਾਲਾ ਆ ਕੇ, ਮੇਰੀ ਤਕਦੀਰ ਦਾ,,,
ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll

ਮੋਰ ਤੇ, ਸਵਾਰ ਹੋ ਕੇ, ਘਰ ਸਾਡੇ ਆ ਜਾਵੋ l
ਕੱਖਾਂ ਦੀ, ਕੁੱਲੀ ਦੇ ਵਿੱਚ, ਫੇਰਾ ਤੁਸੀਂ ਪਾ ਜਾਵੋ ll
ਸੋਹਣੀ, ਪੱਟੀ ਵਾਲਾ ਜੋਗੀ, ਭੁੱਖਾ ਤੇਰੀ ਦੀਦ ਦਾ,,,
ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ  

download bhajan lyrics (37 downloads)