रोंदीआं ने गऊआं

मुद्ता होइयां तू नि आइयाँ याद तेरी विच चरखा धाहियाँ,
वे बालका रोंदियाँ ने गौआ एह सारियां,

झूठे लोका मगर मैं लग के मेहने मारे सारे जग दे,
हे बालका मारियाँ गईयाँ सी मता मेरियां,
वे बालका रोंदियाँ ने गौआ एह सारियां,

भूधडी उमरे पे गये रोने एह दुखड़े हूँ सह नही होने,
वे बालका झड गईयाँ सारियां एह टाहनियां,
वे बालका रोंदियाँ ने गौआ एह सारियां,

मुड़ के आजा पुत्ररा मेरे तेरे भांजो सुने वेहड़े,
वे बालका सचा है विछोड़ियाँ ने मारियाँ,
वे बालका रोंदियाँ ने गौआ एह सारियां,

हरिंदर किंदी कहंदा जोगी किथे हूँ तू रहंदा जोगी,
वे बालका रमन ने सचियाँ उचारियां ,
वे बालका रोंदियाँ ने गौआ एह सारियां,


ਮੁੱਦਤਾਂ ਹੋਈਆਂ ਤੂੰ ਨੀ ਆਇਆ, ਯਾਦ ਤੇਰੀ ਵਿਚ ਚਰਖਾ ਡਾਹਿਆ ll
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ ll

ਝੂਠੇ ਲੋਕਾਂ ਮਗਰ ਮੈਂ ਲੱਗ ਕੇ, ਮੇਹਣੇ ਮਾਰੇ  ਸਾਰੇ ਜੱਗ ਦੇ ll
ਵੇ ਬਾਲਕਾ, ਮਾਰੀਆਂ ਗਈਆਂ ਸੀ, ਮੱਤਾਂ ਮੇਰੀਆਂ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ

ਬੁੱਢੜੀ ਉਮਰੇ ਪੈ ਗਏ ਰੋਣੇ, ਏਹ ਦੁੱਖੜੇ ਹੁਣ ਸਹਿ ਨਹੀਂ ਹੋਣੇ ll
ਵੇ ਬਾਲਕਾ, ਝੜ ਗਈਆਂ ਸਾਰੀਆਂ, ਏਹ ਟਾਹਣੀਆਂ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ

ਮੁੜ ਕੇ ਆਜਾ ਪੁੱਤਰਾ ਮੇਰੇ, ਤੇਰੇ ਬਾਝੋਂ ਸੁੰਨ੍ਹੇ ਵੇਹੜੇ ll
ਵੇ ਬਾਲਕਾ, ਸੱਚਾ ਹੈ ਵਿਛੋੜਿਆਂ ਨੇ ਮਾਰਿਆ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ

ਹਰਿੰਦਰ ਕਿੰਦੀ ਕਹਿੰਦਾ ਜੋਗੀ, ਕਿਥੇ ਹੁਣ ਤੂੰ ਰਹਿੰਦਾ ਜੋਗੀ ll
ਵੇ ਬਾਲਕਾ, ਰਮਨ ਨੇ ਸੱਚੀਆਂ ਉਚਾਰੀਆ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ  
download bhajan lyrics (861 downloads)