ਤੇਰੇ ਸਿਰ ਬਾਂਵਰੀਆਂ

ਤੇਰੇ ਸਿਰ ਬਾਂਵਰੀਆਂ

ਕੀ ਏ, ਤੇਰਾ, ਨਾਮ ਬਾਲਕਾ ।
ਕੇਹੜਾ, ਸ਼ਹਿਰ, ਗਰਾਂ ਬਾਲਕਾ ॥
ਕਿੰਝ,, ਖੇਡੇ ਤੂੰ, ਐਸੀਆਂ ਖੇਲਾਂ,
ਤੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਕੇਹੜਿਆਂ ਗੁਰਾਂ ਦਾ ਚੇਲਾ,
ਤੇਰੇ ਸਿਰ ਬਾਂਵਰੀਆਂ ॥

ਸ਼ਿਵ ਜੀ ਤੋਂ, ਵਰਦਾਨ ਮੈਂ ਪਾਇਆ ।
ਦਿੱਤਾਤ੍ਰੇ ਜੀ ਨੂੰ, ਗੁਰੂ ਬਣਾਇਆ ॥
ਤਦੇ,, ਖੇਲੂੰ ਮੈਂ, ਐਸੀਆਂ ਖੇਲਾਂ,
ਮੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਦਿੱਤਾਤ੍ਰੇ, ਜੀ ਦਾ ਚੇਲਾ,
ਮੇਰੇ ਸਿਰ ਬਾਂਵਰੀਆਂ ॥

ਮੈਨੂੰ, ਆਪਣਾ, ਗੁਰੂ ਬਣਾ ਲੈ ।
ਲੈ, ਫੜ੍ਹ ਮੁੰਦਰਾਂ, ਕੰਨਾਂ ਵਿੱਚ ਪਾ ਲੈ ॥
ਤੇਰਾ,, ਕਰ ਦਊਂ, ਜੀਵਨ ਸੁਹੇਲਾ,
ਤੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਕੇਹੜਿਆਂ ਗੁਰਾਂ ਦਾ ਚੇਲਾ,
ਤੇਰੇ ਸਿਰ ਬਾਂਵਰੀਆਂ ॥

ਗੁਰੂ, ਬਣਾਇਆ, ਜਾਵੇ ਇੱਕ ਵਾਰੀ ।
ਜੀਹਦੇ, ਨਾਮ ਦੀ, ਚੜ੍ਹੇ ਖ਼ੁਮਾਰੀ ॥
ਬਿਨਾਂ,, ਗੁਰੂ ਤੋਂ, ਜਪੇ ਜੱਗ ਮੇਲਾ,
ਮੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਦਿੱਤਾਤ੍ਰੇ, ਜੀ ਦਾ ਚੇਲਾ,
ਮੇਰੇ ਸਿਰ ਬਾਂਵਰੀਆਂ ॥

ਭੁੱਲ ਜਾ, ਪਿੱਛਲੀ, ਹੋਈ ਕਹਾਣੀ ।
ਤੇਰੇ, ਜੇਹੇ ਮੇਰਾ, ਭਰਦੇ ਪਾਣੀ ॥
ਪੈ ਜਾ,, ਸ਼ਰਨ, ਚੰਗਾ ਏ ਵੇਲਾ,
ਤੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਕੇਹੜਿਆਂ ਗੁਰਾਂ ਦਾ ਚੇਲਾ,
ਤੇਰੇ ਸਿਰ ਬਾਂਵਰੀਆਂ ॥

ਵਹਿਮ, ਤੇ ਭਰਮ, ਤੂੰ ਦਿਲ ਚੋਂ ਮਿਟਾ ਦੇ ।
ਲਾਲਚ, ਦੀ ਪੰਡ, ਸਿਰ ਤੋਂ ਲਾਹ ਦੇ ॥
ਛੱਡ,, ਝਗੜੇ ਤੂੰ, ਛੱਡ ਦੇ ਝਮੇਲਾ,
ਮੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਦਿੱਤਾਤ੍ਰੇ, ਜੀ ਦਾ ਚੇਲਾ,
ਮੇਰੇ ਸਿਰ ਬਾਂਵਰੀਆਂ ॥

ਅਸ਼ਵਨੀ, ਮੁਕੰਦ ਜੇਹੇ, ਸੇਵਾ 'ਚ ਲਾ ਦਊਂ ।
ਸਭ, ਚੇਲਿਆਂ ਦਾ, ਮੁਖੀ ਬਣਾ ਦਊਂ ॥
ਵਾਂਗ,, ਬੱਚਿਆਂ, ਕਰੇ ਕਿਓਂ ਖੇਲਾ,
ਤੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਕੇਹੜਿਆਂ ਗੁਰਾਂ ਦਾ ਚੇਲਾ,
ਤੇਰੇ ਸਿਰ ਬਾਂਵਰੀਆਂ ॥

ਨਾਮ, ਸ਼ਿਵਾ ਦਾ, ਮਨ 'ਚ ਵਸਾਇਆ ।
ਹਰ, ਜਨਮ ਓਹਦੇ, ਲੇਖੇ ਲਾਇਆ ॥
ਸੰਗ,, ਜਾਣਾ ਨਾ, ਪੈਸਾ ਧੇਲਾ,
ਮੇਰੇ ਸਿਰ ਬਾਂਵਰੀਆਂ,
ਬਾਂਵਰੀਆਂ... ਦਿੱਤਾਤ੍ਰੇ, ਜੀ ਦਾ ਚੇਲਾ,
ਮੇਰੇ ਸਿਰ ਬਾਂਵਰੀਆਂ ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (109 downloads)