ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ

ਚੜ੍ਹੀਆਂ ਨਾਮ ਤੇਰੇ ਦੀਆਂ ਲੋਰਾਂ ਦੇ ਵਿੱਚ ਭੰਗੜੇ ਪਾਉਂਦੇ ਨੇ l
ਬਾਬਾ ਸ਼ਾਹ ਤਲਾਈਆਂ ਵਾਲਿਆ, ਆਜਾ ਭਗਤ ਬੁਲਾਉਂਦੇ ਨੇ l
ਆਜਾ ਭਗਤ ਬੁਲਾਉਂਦੇ ਨੇ, ਦਰਸ਼ਨ ਕਰਨੇ ਚਾਹੁੰਦੇ ਨੇ,
ਬਾਬਾ ਸ਼ਾਹ ਤਲਾਈਆਂ ਵਾਲਿਆ, ਆਜਾ ਭਗਤ ਬੁਲਾਉਂਦੇ ਨੇ l
ਆਜਾ ਸ਼ਾਹ ਤਲਾਈਆਂ ਵਾਲਿਆ, ਤੈਨੂੰ ਭਗਤ ਬੁਲਾਉਂਦੇ ਨੇ l

ਜੂਨਾਂ ਗੜ੍ਹ ਤੋਂ ਚੱਲ ਕੇ ਸੀ ਜਦ, ਘਰ ਰਤਨੋ ਦੇ ਆਇਆ l
ਸੋਹਣਾ ਮੁੱਖੜਾ ਦੇਖ ਕੇ ਰਤਨੋ, ਧਰਮ ਦਾ ਪੁੱਤ ਬਣਾਇਆ ll
ਧਰਮ ਦਾ ਪੁੱਤ ਬਣਾਇਆ, ਖੁਸ਼ੀ ਮਨਾਈ ਸੀ ਮੋਰਾਂ ਨੇ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਸਾਨੂੰ ਤੇਰੀਆਂ ਲੋੜਾਂ ਨੇ ll

ਸ਼ਿਵ ਭੋਲੇ ਦੀ ਕੀਤੀ ਭਗਤੀ, ਹੇਠ ਬੋਹੜ ਦੇ ਬਹਿ ਕੇ l
ਗਊਆਂ ਆਪੇ ਚਰਦੀਆਂ ਰਹੀਆਂ, ਤੇਰੇ ਹੁਕਮ 'ਚ ਰਹਿ ਕੇ ll
ਤੇਰੇ ਹੁਕਮ 'ਚ, ਰਹਿ ਕੇ ਹੀ, ਫ਼ਰਿਆਦ ਕਰ ਰਹੀ ਆ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਸੰਗਤ ਯਾਦ ਕਰਦੀ ਆ ll

ਬਾਰਾਂ ਘੜ੍ਹੀਆਂ ਦਾ ਲੇਖਾ ਤੂੰ, ਬਾਰਾਂ ਸਾਲ ਚੁਕਾਇਆ l
ਨਾ ਤੂੰ ਪੀਤੀ ਘੁੱਟ ਲੱਸੀ ਦੀ, ਅੰਨ ਨੂੰ ਮੂੰਹ ਨਾ ਲਾਇਆ ll
ਅੰਨ ਨੂੰ ਮੂੰਹ ਨਾ ਲਾਇਆ, ਕਰਤੇ ਲੇਖੇ ਜੋਖੇ ਨੇ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਕੇਹੜੀ ਗੱਲ ਦੇ ਰੋਸੇ ਨੇ ll

ਆਣ ਕੇ ਸਾਡੇ ਸਾਹਮਣੇ ਬਹਿ ਜਾ, ਤੈਨੂੰ ਦੁੱਖ ਸੁਣਾਉਣੇ l
ਨੂਰ ਅਤੇ ਗੁਰਮੇਲ ਨੇ ਤੇਰੇ, ਰੱਜ ਕੇ ਦਰਸ਼ਨ ਪਾਉਣੇ ll  
ਰੱਜ ਕੇ ਦਰਸ਼ਨ ਪਾਉਣੇ, ਤੇਰੇ ਅੱਗੇ ਦੁਹਾਈ ਆ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਕਾਹਤੋਂ ਦੇਰ ਲਗਾਈ ਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (132 downloads)