ਗੋਰਖ ਦੀ ਮੰਡਲੀ ਨੂੰ ਜੋਗੀਆ

ਗੋਰਖ ਦੀ ਮੰਡਲੀ ਨੂੰ ਜੋਗੀਆ
=====================
ਧੁਨ- ਤੇਰੇ ਹੱਥ ਡੋਰ ਸਾਡੀ ਦਾਤੀਏ
ਗੋਰਖ ਦੀ, ਮੰਡਲੀ ਨੂੰ ਜੋਗੀਆ,
ਦੁੱਧ ਤੂੰ, ਪਿਲਾਈ ਜਾ ਪਿਲਾਈ ਜਾ ll
*ਤੈਨੂੰ, ਕਹਿੰਦੇ ਦੁੱਧਾਧਾਰੀ, ਤੂੰ ਹੈ, ਸਿੱਧ ਪੌਣਾਹਾਰੀ ll,,
ਕੁਝ, ਸਿੱਧ ਕਰ, ਸਾਨੂੰ ਵੀ ਦਿਖਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਮੱਲ੍ਹ ਕੇ ਹੈ, ਬੈਠਾ ਕਾਹਤੋਂ, ਸੰਘਣੀਆਂ ਝਾੜੀਆਂ,
ਦੱਸ ਕੀਹਦੇ, ਨਾਮ ਵਾਲੀ, ਲਾ ਕੇ ਬੈਠਾ ਤਾੜੀਆਂ ll
*ਐਵੈਂ, ਧੂਣੀਆਂ ਧੁਖਾਈਆਂ, ਲਾਈਆਂ, ਮਗਰ ਤਲਾਈਆਂ ll,,
ਅਸੀਂ, ਨਾਥਲਾਂ ਤੂੰ, ਸਿਰ ਨੂੰ ਝੁਕਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਸਾਡੇ ਲਈ, ਤੂੰ ਲਾ ਕੇ ਬੈਠਾ, ਜੋਗੀਆ ਵੇ ਧੂਣੀਆਂ,
ਮੰਨਿਆਂ, ਤੂੰ ਫਸਲਾਂ ਨੂੰ, ਕਰੇ ਸਵਾ ਦੂਣੀਆਂ ll
*ਸਾਡੀ, ਸ਼ਕਤੀ ਨੂੰ ਮੰਨ, ਪੜ੍ਹਵਾ ਕੇ, ਤੂੰ ਵੀ ਕੰਨ ll,,
ਆਹ ਲੈ, ਕੰਨਾਂ ਵਿੱਚ, ਮੁੰਦਰਾਂ ਤੂੰ ਪਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਬਾਲ ਜੋਗੀਆ, ਜੇ ਕੁਝ, ਕਰਨੀਆਂ, ਵਾਲਾ ਤੂੰ,
ਮੋੜ ਕੇ, ਦਿਖਾ ਦੇ ਬੱਚਾ, ਸਾਡਾ ਏਹ ਦੁਸ਼ਾਲਾ ਤੂੰ ll
*ਤੂੰ ਹੈ, ਕੋਮਲ ਨਿਆਣਾ, ਸਾਡਾ, ਮੰਨ ਲੈ ਤੂੰ ਭਾਣਾ ll,,
ਨਾਮ, ਨਾਥਾਂ ਵਾਲੇ, ਝੁੰਡ 'ਚ ਲਿਖਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (190 downloads)