ਮਾਂਏਂ ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ

ਵੀਰੇ ਦੀ ਲੋੜ
=========
( ਬਿਨਾਂ ਵੀਰਾਂ ਦੇ, ਦੇਹਲੀਆਂ ਸੱਖਣੀਆਂ ਨੇ,
ਵੀਰਾਂ ਨਾਲ ਹੀ, ਜੱਗ ਤੇ ਸ਼ਾਨ ਹੁੰਦੀ l
ਮਾਪੇ ਸਦਾ ਲਈ, ਭੈਣਾਂ ਦੇ ਵੀਰ ਹੁੰਦੇ,
ਵੀਰਾਂ ਵਿੱਚ ਹੀ, ਭੈਣਾਂ ਦੀ ਜਾਨ ਹੁੰਦੀ ll )

ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll-ll
^ਸੀਨੇ ਦੇ ਵਿੱਚ, ਰੜ੍ਹਕਦੀ ਮਾਂਏਂ, ਬੱਸ ਇੱਕੋ ਹੀ ਥੋੜ,
ਇੱਕ ਵਾਰੀ ਆਜਾ, ਮਾਂ ਇੱਕ ਵਾਰੀ ਆਜਾ,
ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,,,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll,
ਮਾਂਏਂ ਮੇਰੀਏ,,,,,,,,,,
^
ਦਿਨ ਰੱਖੜੀ ਦਾ, ਆਇਆ ਮਾਂਏਂ, ਚਿੱਤ ਮੇਰਾ ਪਿਆ ਡੋਲ੍ਹੇ,
ਇੱਕ ਭੇਜ ਦੇ, ਵੀਰ ਨੀ ਮਾਂਏਂ, "ਭੈਣ ਭੈਣ ਜੋ ਬੋਲੇ" ll
^ਵੀਰ ਹੁੰਦੇ ਨੇ, ਭੈਣਾਂ ਦੇ ਲਈ ll, ਠੰਡੀਆਂ ਛਾਂਵਾਂ ਦੇ ਬੋਹੜ,
ਇੱਕ ਵਾਰੀ ਆਜਾ, ਮਾਂ ਇੱਕ ਵਾਰੀ ਆਜਾ,
ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,,,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ,,,,,,,,,,,,,,,,,,,,,
^
ਕੇਹੜਾ ਦਿਆਂ, ਦਿਲਾਸਾ ਜਿੰਦ ਨੂੰ, ਮੈਨੂੰ ਸਮਝ ਨਾ ਆਵੇ,
ਘਰ ਘਰ ਦੇ ਵਿੱਚ, ਰੱਖੜੀਆਂ ਬੰਨ੍ਹਣ, "ਮੈਥੋਂ ਕੌਣ ਬੰਨ੍ਹਾਵੇ" ll
^ਦਰਦ ਮੰਦਾਂ ਦੀਆਂ, ਆਹੀਂ ਸੁਣਕੇ ll, ਦੇਵੀਂ ਨਾ ਦਿਲ ਤੋੜ,
ਇੱਕ ਵਾਰੀ ਆਜਾ, ਮਾਂ ਇੱਕ ਵਾਰੀ ਆਜਾ,
ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,,,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ,,,,,,,,,,,,,,,,,,,,,
^
ਦੇ ਦੇ ਵੀਰ, ਸਿਕੰਦਰ ਵਰਗਾ, ਗੁਣ ਤੇਰੇ ਜੋ ਗਾਵੇ,
ਘਰ ਘਰ ਮਾਂਏਂ, ਗਲ਼ੀ ਗਲ਼ੀ ਵਿੱਚ, "ਤੇਰੀਆਂ ਭੇਟਾਂ ਗਾਵੇ" ll
^ਸਾਰੀ ਦੁਨੀਆਂ, ਵੱਟ ਗਈ ਪਾਸਾ ll, ਤੂੰ ਨਾ ਲਈਂ ਮੂੰਹ ਮੋੜ,
ਇੱਕ ਵਾਰੀ ਆਜਾ, ਮਾਂ ਇੱਕ ਵਾਰੀ ਆਜਾ,
ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,,,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (189 downloads)