ਚਿਮਟਾ ਵੱਜਦਾ ਫਕੀਰਾਂ ਦਾ

ਚਿਮਟਾ ਵੱਜਦਾ ਫਕੀਰਾਂ ਦਾ
===================
ਧੁਨ- ਇਸ਼ਕ ਬੁਲ੍ਹੇ ਨੂੰ ਨਚਾਵੇ ਯਾਰ

( ਸਿੱਧ ਜੋਗੀ... ਵੇ ਪੌਣਾਹਾਰੀ...
ਸੁਣ ਫ਼ੱਕਰਾ... ਤੈਨੂੰ ਆਵਾਜ਼ ਹੈ ਮਾਰੀ...
ਛਣ ਛਣ ਛਣ... ਚਿਮਟਾ ਤੇਰਾ ਛਣਕੇ...
ਰੂਹ, ਨੱਚ ਪਈ... ਤੇਰੀ ਜੋਗਣ ਬਣ ਕੇ...
ਹੋ ਮੰਢਾਲੀ / ਸੱਤੇ ਨੂੰ, ਚੜ੍ਹੀ ਨਾਮ ਖ਼ੁਮਾਰੀ ,
ਵੇ, ਹਰ ਥਾਂ, ਤੂੰ ਦਿੱਸਦਾ
ਸਿੱਧ, ਜੋਗੀ ਪੌਣਾਹਾਰੀ, ਵੇ, ਹਰ ਥਾਂ ਤੂੰ ਦਿੱਸਦਾ  )

ਕੋਈ, 'ਔਲਖ ਔਲਖ ਗਾਉਂਦਾ ,
ਚਿਮਟਾ, ਵੱਜਦਾ ਫਕੀਰਾਂ ਦਾ,
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ,
ਸਿੱਧ ਜੋਗੀ, ਮੋਰ ਚੜ੍ਹ ਆਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ

ਭਗਤਾਂ ਨੇ ਜੇ, ਜੋਤ ਜਗਾ ਕੇ, ਕਰੀਆਂ ਹੋਣ ਪੁਕਾਰਾਂ,
ਏਹ ਕਦੇ ਨਹੀਂ, ਹੋ ਸਕਦਾ, "ਜੇ ਨਾ ਆਵਣ ਸਰਕਾਰਾਂ"  
ਜੋ 'ਸ਼ਰਧਾ ਨਾਲ ਬਲਾਉਂਦਾ , ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਨਾਮ ਤੇਰੇ ਦਾ, ਚਿਮਟਾ ਵੱਜਿਆ, ਨਾਮ ਤੇਰੇ ਦਾ, ਧੂਣਾ ਲੱਗਿਆ,
ਰੋਟ, ਬਣਾਇਆ ਤਾਜ਼ਾ,,
ਆਜਾ, ਆਜਾ, ਪੌਣਾਹਾਰੀਆ,
ਆਜਾ ਜੋਗੀਆ, ਆਜਾ ਆਜਾ ਪੌਣਾਹਾਰੀਆ

ਚਿਮਟੇ ਦੀ, ਛਣਕਾਰ ਏਹ ਭਗਤੋ, ਛਣ ਛਣ ਕਰਕੇ ਬੋਲੇ,
ਬਣ ਕੇ ਮਸਤ, ਮਲੰਗਣੀ ਗਾਉਂਦੀ, "ਸਿੱਧ ਜੋਗੀ ਦੇ ਓਹਲੇ"
ਜੋਗੀ ਦਾ, ਇਸ਼ਕ ਨਚਾਉਂਦਾ, ਮੇਰੇ ਨਾਥ ਦਾ, ਇਸ਼ਕ ਨਚਾਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਅੱਖੀਆਂ ਨੂੰ, ਨਹੀਂ ਦਿੱਸਦੇ ਜੇਹੜੇ, ਰੂਹਾਂ ਦੇ ਵਿੱਚ ਵੱਸਦੇ,
ਐਨਾ ਸੌਖਾ, ਨਹੀਂ ਸੱਜਣਾ, "ਓਹ ਪਤਾ ਟਿਕਾਣਾ ਦੱਸਦੇ"
ਆ ਜਾਓ ਦਰਸ਼ਨ, ਕਰ ਲਓ ਭਗਤੋ , ਹੋਰ ਨਾ ਲਾਓ ਦੇਰੀ,,
ਨੀਲੇ, ਮੋਰ, ਉੱਤੇ ਬੈਠ ਕੇ, ਨਾਥ ਨੇ ਪਈ ਫ਼ੇਰੀ,
ਨੀਲੇ, ਮੋਰ, ਉੱਤੇ ਬੈਠ ਕੇ, ਜੋਗੀ ਨੇ ਪਈ ਫ਼ੇਰੀ

ਹੋ..., ਅੱਖੀਆਂ ਨੂੰ, ਨਹੀਂ ਦਿੱਸਦੇ ਜੇਹੜੇ, ਰੂਹਾਂ ਦੇ ਵਿੱਚ ਵੱਸਦੇ,
ਐਨਾ ਸੌਖਾ, ਨਹੀਂ ਸੱਜਣਾ, "ਓਹ ਪਤਾ ਟਿਕਾਣਾ ਦੱਸਦੇ"
ਲੋਰਾਂ ਵਿੱਚ, ਦਰਸ਼ ਦਿਖਾਉਂਦਾ, ਮਸਤੀ ਵਿੱਚ, ਦਰਸ਼ ਦਿਖਾਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਤੇਰਾ ਲੈ ਕੇ, ਨਾਮ ਜੋਗੀਆ, ਸੰਗਤ ਮਾਰੇ ਤਾੜੀ,
ਸਿੱਧ ਜੋਗੀ ਦੀਆਂ, ਭੇਟਾਂ ਲਿੱਖਦਾ, "ਗਾਉਂਦਾ ਸੱਤਾ ਮੰਢਾਲੀ"
ਸਭ ਨੂੰ, ਆਖ ਸੁਣਾਉਂਦਾ , ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (162 downloads)