राती माँ सुपने विच आयी

राती माँ सुपने विच आयी,
हाय रब्बा, मेरी अख खुल गयी,
हाय रब्बा, मेरी अख खुल गयी,
रब्बा मेरी अख खुल गयी,
मैं ते रज के दीद ना पाई,
हाय रब्बा, मेरी अख खुल गयी,
राती माँ सुपने विच आयी.......

आधी राती सुपना आया, वगे पवन दे बुल्ले,
नाल हवा दे होली होली, दर मंदिर दे खुल्ले,
मथे सूरज नैन ने अमृत, शक्ल नूरानी वेखी,
चरणा हेठ करोड़ा मोती, उड़दे सन अनमुल्ले,
ऊंचा इक सिंहासन ढीठा,,,,हो,,,
ऊंचा इक सिंहासन ढीठा, नाल सोने दे मड़या,
सिर ते लाल दुप्पटा माँ दे, नाल मोतिया जड़या,
खड़े देवते बन क़तारा, मेरी मात सिंघासन बैठी,
ओ ब्रह्मा विष्णु शंकर ने सी, लड़ दाती दा फड़या,
मैं जद अपनी नज़र दौड़ाई,
हाय रब्बा, मेरी अख खुल गयी,
रब्बा मेरी अख खुल गयी,
मैं ते रज के दीद ना पाई,
हाय रब्बा, मेरी अख खुल गयी,
राती माँ सुपने विच आयी.......



ਰਾਤੀ, ਮਾਂ ਸੁਫ਼ਨੇ ਵਿੱਚ ਆਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਅੱਧੀ ਰਾਤੀ, ਸੁਫ਼ਨਾ ਆਇਆ, ਵਗੇ ਪਵਨ ਦੇ ਬੁੱਲ੍ਹੇ,
ਨਾਲ ਹਵਾ ਦੇ, ਹੋਲੀ ਹੋਲੀ, "ਦਰ ਮੰਦਿਰ ਦੇ ਖੁੱਲ੍ਹੇ" l
ਮੱਥੇ ਸੂਰਜ, ਨੈਣ ਨੇ ਅੰਮ੍ਰਿਤ, ਸ਼ਕਲ ਨੂਰਾਨੀ ਵੇਖੀ,
ਚਰਨਾਂ ਹੇਠ, ਕਰੋੜਾਂ ਮੋਤੀ, "ਉੱੜਦੇ ਸਨ ਅਣਮੁੱਲੇ" l
ਉੱਚਾ ਇਕ ਸਿੰਘਾਸਨ ਡਿੱਠਾ,,, ( ਹੋ,,,,,,, ਹੋ,,,,,,,, xll )
ਉੱਚਾ ਇਕ ਸਿੰਘਾਸਨ ਡਿੱਠਾ, ਨਾਲ ਸੋਨੇ ਦੇ ਮੜ੍ਹਿਆ,
ਸਿਰ ਤੇ, ਲਾਲ ਦੁੱਪਟਾ ਮਾਂ ਦੇ, "ਨਾਲ ਮੋਤੀਆਂ ਜੜ੍ਹਿਆ" l  
ਖੜੇ ਦੇਵਤੇ, ਬੰਨ੍ਹ ਕਤਾਰਾਂ* ll,, ਮੇਰੀ ਮਾਤ, ਸਿੰਘਾਸਨ ਬੈਠੀ,
ਓ ਬ੍ਰਹਮਾ ਵਿਸ਼ਨੂੰ, ਸ਼ੰਕਰ ਨੇ ਸੀ, ''ਲੜ੍ਹ ਦਾਤੀ ਦਾ ਫੜ੍ਹਿਆ" l
ਮੈਂ, ਜਦ ਆਪਣੀ ਨਜ਼ਰ ਦੌੜਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਕਈ ਕਰੋੜ, ਸਵਾਲੀ ਤੱਕੇ, ਅੱਡ ਖਲੋਤੇ ਪੱਲੇ,
ਭਰ ਭਰ ਝੋਲੀਆਂ, ਮੁੜਦੇ ਜਾਵਣ, "ਵਾਪਸ ਇਕੱਲੇ ਇਕੱਲੇ" l
ਦੁੱਧ ਵਾਲੇ ਨੂੰ, ਦੁੱਧ ਮਿਲਦਾ ਸੀ, ਪੁੱਤ ਵਾਲੇ ਨੂੰ ਪੁੱਤਰ,
ਦੁਨੀਆਂ ਦੀ, ਹਰ ਨੇਹਮਤ ਵੇਖੀ, "ਮਾਂ ਦੇ ਕਦਮਾਂ ਥੱਲੇ" l
ਭੀੜ ਫ਼ਕੀਰਾਂ, ਨੇ ਸੀ ਲਾਈ,,, ( ਹੋ,,,,,,, ਹੋ,,,,,,,, xll )
ਭੀੜ ਫ਼ਕੀਰਾਂ, ਨੇ ਸੀ ਲਾਈ, ਦਰ ਦਾਤੀ ਦੇ ਦਵਾਰੇ,
ਵੰਡੇ, ਪਈ ਮੁਰਾਦਾਂ ਸਭ ਨੂੰ, "ਖੋਲ੍ਹ ਕੇ ਮਾਂ ਭੰਡਾਰੇ" l
ਜਿਸ ਨੇ ਵੀ, ਝੋਲੀ ਫ਼ੈਲਾਈ* ll,, ਓਹਦੇ ਹੋ ਗਏ, ਵਾਰੇ ਨਿਆਰੇ,
ਵੰਡਣ ਹਾਰੀ, ਮੂਲ਼ ਨਾ ਹਾਰੀ, "ਹਾਰੇ, ਮੰਗਣ ਹਾਰੇ" l
ਝੋਲੀ ਆਪਣੀ, ਜਦੋਂ ਮੈਂ ਫ਼ੈਲਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਅੱਜ ਵੇਲਾ ਈ, ਕੁਝ ਮੰਗਣੇ ਦਾ, ਦਿਲ ਨੇ ਸੋਚ ਦੌੜਾਈ,
ਵਿੱਚ ਦਲੀਲਾਂ, ਬੀਤ ਨਾ ਜਾਵੇ, "ਘੜ੍ਹੀ ਹੱਥ ਜੋ ਆਈ" l
ਜਾਗ ਪਏ, ਮੇਰੇ ਸੁੱਤੇ ਜ਼ਜ਼ਬੇ, ਜੀਭ  ਦੇ ਟੁੱਟੇ ਤਾਲੇ,
ਝੁੱਕਦੇ ਝੁੱਕਦੇ, ਗਰਦਨ ਮਾਂ ਦੇ, "ਕਦਮਾਂ ਵਿੱਚ ਝੁਕਾਈ" l
ਹੰਝੂਆਂ ਦਾ, ਸਾਗਰ ਵਗ ਤੁਰਿਆ,,, ( ਹੋ,,,,,,, ਹੋ,,,,,,,, xll )
ਹੰਝੂਆਂ ਦਾ, ਸਾਗਰ ਵਗ ਤੁਰਿਆ, ਨੈਣ ਹੋ ਗਏ ਝੱਲੇ l
ਸਬਰ ਦੀ ਘੜ੍ਹੀਆਂ, ਨੂੰ ਢਾਹ ਵੱਗ ਗਈ, "ਅੱਥਰੂ ਜਾਣ ਨਾ ਠੱਲੇ" l
ਮਾਂ ਨੇ ਚੁੱਕ, ਛਾਤੀ ਨਾਲ ਲਾਇਆ* ll,, ਫਿਰ ਪੁੱਛਿਆ, ਕੋਲ ਬਿਠਾ ਕੇ,
ਦੱਸ ਪੁੱਤਰਾ, ਏਹ ਖੋਲ੍ਹ ਹਕੀਕਤ, "ਭੁੱਲਿਆ ਕੇਹੜੀ ਗੱਲੇ" l
ਮਮਤਾ ਦੀ ਅੱਖ, ਜਦੋਂ ਭਰ ਆਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਬੁੱਲ੍ਹ ਹੱਸਣ, ਦਿਲ ਰੋਵੇ, ਸਾਡੀ ਪੀੜ੍ਹ ਕੋਈ ਨਾ ਜਾਣੇ,
ਗ਼ਮ ਦੀ, ਅੱਗ ਵਿੱਚ ਭੁੱਜਦੇ ਹਾਂ, "ਜਿਓਂ ਭੱਠੀ ਦੇ ਵਿੱਚ ਦਾਣੇ" l
ਰੁੱਤ ਬਦਲੀ, ਸਭ ਵੇਸ ਨਾ ਬਦਲੇ, ਸਭ ਨੂੰ ਮਾਵਾਂ ਮਿਲੀਆਂ,
ਪਰ ਆਜ਼ਾਦ, ਅਸੀਂ ਵਾਂਗ ਯਤੀਮਾਂ, "ਫਿਰਦੇ ਮਾਣ ਨਿਮਾਣੇ" l
ਮਾਂ ਨੇ ਆਖਿਆ, ਸੁਣ ਮੇਰੇ ਬੱਚਿਆ,,, ( ਹੋ,,,,,,, ਹੋ,,,,,,,, xll )
ਮਾਂ ਨੇ ਆਖਿਆ, ਸੁਣ ਮੇਰੇ ਬੱਚਿਆ, ਦਿਲ ਵਿੱਚ ਨਾ ਘਬਰਾਵੀਂ,
ਜਦ ਵੀ ਭੀੜ, ਪਵੇ ਤੇਰੇ ਤੇ, "ਮੇਰਾ ਨਾਮ ਧਿਆਵੀਂ" l
ਪਵਨ ਰੂਪ ਮੈਂ, ਆਵਾਂ ਦੌੜੀ* ll,, ਕਸ਼ਟ ਹਰਾਂਗੀ ਤੇਰੇ,
ਸ਼ਰਧਾ ਦੇ ਦੋ, ਪੁਸ਼ਪ ਚੜ੍ਹਾ ਕੇ, "ਤੂੰ ਆਵਾਜ਼ ਲਗਾਵੀਂ" l
ਸਿਰ ਤੇ, ਹੱਥ ਰੱਖਿਆ ਜਦ ਮਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (149 downloads)