महारानी तेरियां सिफ़्ता जहांन करे

तेरिया नी महारानी तेरिया,
सिफ़्ता जहांन करे तेरिया,
तेरे कोलो भगता नू दातिए,
मिलिया मुरादा ने बथेरिया,
तेरिया नी महारानी तेरिया.......

रेहमता दी जदो बरसात पैंदी ए,
सब नू ही जग च पनाह देंदी ए,
सुक्के होये बूट्या ते महरानिये,
सात रंगे फूल तू खिला देंदी ए,
सुख साडी झोली विच पाके,
दुखा दिया रोकदी हनेरिया,
तेरिया नी महारानी तेरिया.......

गूंगया नू तुहियो ता बुलाऊँन वालीए,
अन्या दे अखी नूर पाऊंन वाली ए,
हर पासे दिल नू माँ चैन कोई ना,
ओहना नू तू गल नाल लाऊँन वाली ए,
तू उस वेले फड़ी बांह माँ,
लोका जदो नज़रा ने फेरिया,
तेरिया नी महारानी तेरिया.......

तेरे ते भरोसा जीना जो रखदे,
ओहि तेरी कला दा ए जादू चखदे,
निर्दोष जिथे तेरी ज्योत जगदी,
ओथे ना हनेरे माये ठहर सकदे,
लाउंदी ए फकीरा गल तू ही माँ,
सूखा वालि लंगदीया फ़ेरिया,
तेरिया नी महारानी तेरिया.......  ਤੇਰੀਆਂ ਨੀ, ਮਹਾਂਰਾਣੀ ਤੇਰੀਆਂ,
ਸਿਫ਼ਤਾਂ, ਜਹਾਨ ਕਰੇ ਤੇਰੀਆਂ ll
ਤੇਰੇ ਕੋਲੋਂ, ਭਗਤਾਂ ਨੂੰ, ਦਾਤੀਏ* ll
ਮਿਲੀਆਂ, ਮੁਰਾਦਾਂ ਨੇ ਵਥੇਰੀਆਂ,,,,
ਤੇਰੀਆਂ ਨੀ, ਮਹਾਂਰਾਣੀ ਤੇਰੀਆਂ,,,,,,

ਰਹਿਮਤਾਂ ਦੀ, ਜਦੋਂ ਬਰਸਾਤ ਪੈਂਦੀ ਏ
ਸਭ ਨੂੰ ਹੀ, ਜੱਗ 'ਚ, ਪਨਾਹ ਦੇਂਦੀ ਏ l
ਸੁੱਕੇ ਹੋਏ, ਬੂਟਿਆਂ ਤੇ, ਮਹਾਂਰਾਣੀਏ,
ਸੱਤ ਰੰਗੇ, ਫ਼ੁੱਲ ਤੂੰ, ਖ਼ਿਲਾ ਦੇਂਦੀ ਏ ll
ਸੁੱਖ ਸਾਡੀ, ਝੋਲੀ ਵਿੱਚ, ਪਾ ਕੇ* ll
ਦੁੱਖਾਂ ਦੀਆਂ*, ਰੋਕਦੀ ਹਨ੍ਹੇਰੀਆਂ,,,
ਤੇਰੀਆਂ ਨੀ, ਮਹਾਂਰਾਣੀ ਤੇਰੀਆਂ,,,,,,

ਗੂੰਗਿਆਂ ਨੂੰ, ਤੂੰਹੀਓਂ ਤਾਂ, ਬੁਲਾਉਣ ਵਾਲੀ ਏ,
ਅੰਨ੍ਹਿਆਂ ਦੇ, ਅੱਖੀਂ ਨੂਰ, ਪਾਉਣ ਵਾਲੀ ਏ l
ਹਰ ਪਾਸੇ, ਦਿਲ ਨੂੰ ਮਾਂ, ਚੈਨ ਕੋਈ ਨਾ,
ਓਹਨਾ ਨੂੰ ਤੂੰ, ਗਲ਼ ਨਾਲ, ਲਾਉਣ ਵਾਲੀਏ ll
ਤੂੰ, ਉਸ ਵੇਲੇ, ਫੜ੍ਹੀ ਬਾਂਹ ਮਾਂ* ll
ਲੋਕਾਂ ਜਦੋਂ, ਨਜ਼ਰਾਂ ਨੇ ਫੇਰੀਆਂ,,,
ਤੇਰੀਆਂ ਨੀ, ਮਹਾਂਰਾਣੀ ਤੇਰੀਆਂ,,,,,,

ਤੇਰੇ ਤੇ, ਭਰੋਸਾ ਜਿੰਨਾ, ਜੋ ਰੱਖਦੇ,
ਓਹੀ ਤੇਰੀ, ਕਲਾ ਦਾ ਏ, ਜਾਦੂ ਚੱਖਦੇ  l
ਨਿਰਦੋਸ਼, ਜਿੱਥੇ ਤੇਰੀ, ਜੋਤ ਜੱਗਦੀ,
ਓਥੇ ਨਾ, ਹਨ੍ਹੇਰੇ ਮਾਂਏਂ, ਠਹਿਰ ਸਕਦੇ ll
ਲਾਉਂਦੀ ਏਂ, ਫ਼ਕੀਰਾਂ ਗਲ਼, ਤੂੰ ਹੀ ਮਾਂ* ll
ਸੁੱਖਾਂ ਵਾਲੀ, ਲੰਘਦੀਆਂ ਫੇਰੀਆਂ,,,
ਤੇਰੀਆਂ ਨੀ, ਮਹਾਂਰਾਣੀ ਤੇਰੀਆਂ,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (126 downloads)