मैं सुपने च माँ दे मंदिर गयी

सुत्ती पई नू मैनु सुपना आया,
मैं सुपने च माँ दे मंदिर गयी,
मथा टेक के पीछे मुड़ पई,
नि आके माँ ने बांह फड़ लई,
पटक देनी आँख खुल गयी, खुल गयी......

जद मैं सोहना मंदिर वेखया,
मंदिर वेखया, मथा टेकेया,
करदी माँ दे दर फरियादा,
माँ मैं फस गई विच फ़सादा,
मँगिया माँ तो मैं लख मुरादा.....

फिर सुत्ती पई नू मैनु सुपना आया,
मैं सुपने च माँ दी ज्योत जगाई,
चलके माँ मेरे घर आयी,
ते लग्गे सारे देन बधाई,
पटक देनी आँख खुल गयी, खुल गयी......

मैं मईया दिया चौंकिया भरदी,
हरदम जय माँ, जय माँ करदी,
माँ दिया पिंडिया खूब सजा के,
किती आरती ज्योत जगा के,
सो गयी सच्चे दिलों ध्या के...

फिर सुत्ती पई नू मैनु सुपना आया,
मेरे घर आप आयी माँ भोली,
मैं तक के हो गयी गूंगी बोली,
ते मेरी भरती खाली झोली,
पटक देनी आँख खुल गयी, खुल गयी......

जद भी माँ दे आऊंन नवराते,
हुँदे था था ते जगराते,
मैं भी कंजका पूजन करके,
लंग जा भवजल विचो तरके,
पी लया नाम प्याला भरके....

फिर सुत्ती पई नू मैनु सुपना आया,
गूंगे जय माँ, जय माँ करदे,
पिंगले जान पहाड़ी चढ़के,
बिट्टू खन्ने वाले वरगे,
नी अखियां च नींद उड गयी, उड गयी.....



ਸੁੱਤੀ, ਪਈ ਨੂੰ ਮੈਨੂੰ, ਸੁਫ਼ਨਾ ਆਇਆ ll
ਮੈਂ ਸੁਫ਼ਨੇ 'ਚ, ਮਾਂ ਦੇ, ਮੰਦਿਰ ਗਈ,
ਮੱਥਾ, ਟੇਕ ਕੇ, ਪਿੱਛੇ ਮੁੜ੍ਹ ਪਈ,
ਨੀ ਆ ਕੇ, ਮਾਂ ਨੇ, ਬਾਂਹ ਫੜ੍ਹ ਲਈ,
ਪਟਕ ਦੇਣੀ, ਅੱਖ ਖੁੱਲ੍ਹ ਗਈ, ਖੁੱਲ੍ਹ ਗਈ ll

*ਜਦ ਮੈਂ, ਸੋਹਣਾ, ਮੰਦਿਰ ਵੇਖਿਆ l
*ਮੰਦਿਰ ਵੇਖਿਆ, ਮੱਥਾ ਟੇਕਿਆ ll
ਕਰਦੀ, ਮਾਂ ਦੇ ਦਰ, ਫ਼ਰਿਆਦਾਂ,
ਮਾਂ ਮੈਂ, ਫੱਸ ਗਈ, ਵਿੱਚ ਫਸਾਦਾਂ,
ਮੰਗੀਆਂ, ਮਾਂ ਤੋਂ, ਲੱਖ ਮੁਰਾਦਾਂ,,,

ਫਿਰ, 'ਸੁੱਤੀ ਪਈ ਨੂੰ ਮੈਨੂੰ, ਸੁਫ਼ਨਾ ਆਇਆ ll
ਮੈਂ ਸੁਫ਼ਨੇ 'ਚ, ਮਾਂ ਦੀ, ਜੋਤ ਜਗਾਈ,
ਚੱਲਕੇ, ਮਾਂ, ਮੇਰੇ ਘਰ ਆਈ,
ਤੇ ਲੱਗੇ, ਸਾਰੇ, ਦੇਣ ਵਧਾਈ,
ਪਟਕ ਦੇਣੀ, ਅੱਖ ਖੁੱਲ੍ਹ ਗਈ, ਖੁੱਲ੍ਹ ਗਈ ll

*ਮੈਂ, ਮਈਆ ਦੀਆਂ, ਚੌਂਕੀਆਂ ਭਰਦੀ l
*ਹਰਦਮ, ਜੈ ਮਾਂ, ਜੈ ਮਾਂ ਕਰਦੀ ll
ਮਾਂ ਦੀਆਂ, ਪਿੰਡੀਆਂ, ਖ਼ੂਬ ਸਜਾ ਕੇ,
ਕੀਤੀ, ਆਰਤੀ, ਜੋਤ ਜਗਾ ਕੇ,
ਸੌਂ ਗਈ, ਸੱਚੇ, ਦਿਲੋਂ ਧਿਆ ਕੇ,,,

ਫਿਰ, 'ਸੁੱਤੀ ਪਈ ਨੂੰ ਮੈਨੂੰ, ਸੁਫ਼ਨਾ ਆਇਆ ll
ਮੇਰੇ ਘਰ, ਆਪ, ਆਈ ਮਾਂ ਭੋਲੀ,
ਮੈਂ, ਤੱਕ ਕੇ, ਹੋ ਗਈ ਗੂੰਗੀ ਬੋਲੀ,
ਤੇ ਮੇਰੀ, ਭਰਤੀ, ਖ਼ਾਲੀ ਝੋਲੀ,
ਪਟਕ ਦੇਣੀ, ਅੱਖ ਖੁੱਲ੍ਹ ਗਈ, ਖੁੱਲ੍ਹ ਗਈ ll

*ਜਦ ਵੀ, ਮਾਂ ਦੇ, ਆਉਣ ਨਰਾਤੇ l
*ਹੁੰਦੇ, ਥਾਂ ਥਾਂ, ਤੇ ਜਗਰਾਤੇ ll
ਮੈਂ ਵੀ, ਕੰਜ਼ਕਾਂ, ਪੂਜਣ ਕਰਕੇ,
ਲੰਘ ਜਾਂ, ਭਵਜਲ, ਵਿੱਚੋਂ ਤਰਕੇ,
ਪੀ ਲਿਆ, ਨਾਮ ਪਿਆਲਾ, ਭਰਕੇ,,,

ਫਿਰ, 'ਸੁੱਤੀ ਪਈ ਨੂੰ ਮੈਨੂੰ, ਸੁਫ਼ਨਾ ਆਇਆ ll
ਗੂੰਗੇ, ਜੈ ਮਾਂ, ਜੈ ਮਾਂ ਕਰਦੇ,
ਪਿੰਗਲੇ, ਜਾਣ, ਪਹਾੜੀ ਚੜ੍ਹਕੇ,
ਬਿੱਟੂ, ਖੰਨੇ, ਵਾਲੇ ਵਰਗੇ,
ਨੀ, ਅੱਖੀਆਂ 'ਚ, ਨੀਂਦ ਉੱਡ ਗਈ, ਉੱਡ ਗਈ llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (168 downloads)