ना रुसी पौणाहारिया

क्यों रूसिया, जोगिया क्यों रूसिया,
क्यों रूसिया, बालका क्यों रूसिया,
कोई होई आ गलती माफ़ करी,
मेरा मन मैला ता माफ़ करी,
डिगदा टहंदा थक टूट के मैं,
आया तेरे द्वारे,
ना रुसी पौणाहारिया, भावे रूस जान सारे,
ना रुसी तलाहियाँ वालेया, भावे रूस जान सारे,
ना रुसी मेरे जोगिया, भावे रूस जान सारे.......

चरणा दे सहारे मंगदा, मंगा होर खुदाई ना,
सब कुझ झल लउ, झल्ली जांदी तेरी होर जुदाई ना,
कुझ होर ना मंगा बस ज़िन्दगी लंघ जाए,
तेरे नाम सहारे,
ना रुसी गऊआं वालेया, भावे रूस जान सारे,
ना रुसी पौणाहारिया.......

रूस के नाल गरीब दे दाता तैनू की मिल जाना,
तेरे दर तो रेहमत पा के वांग फुला खिल जाना,
गुफा तेरी तो कदे ना लगदे,
किसे भगत नू लारे,
ना रुसी बोहड़ा वालेया, भावे रूस जान सारे,
ना रुसी पौणाहारिया.......

जिंदगी दे विच खुशियां भरदे, जोगिया अर्ज़ गुजारा,
तेरे धूने तो मिली भभूति, किसे कोलो ना हारा,
नाल निमरता आये भगता दे,
डूबदे बेड़े तारे,
ना रुसी जटावा वालेया, भावे रूस जान सारे,
ना रुसी पौणाहारिया.......

अंजानपुणे विच हो गए होने, मैथो पाप बथेरे,
हो गयी तेरी नज़र स्वली, दर मुड़ आया तेरे,
सेहरे वाला भिंदा लाऊगा,
नूर ते भिंदा सदा लाऊंगे,
नाम तेरे दे जैकारे,
ना रुसी गऊआं वालेया, भावे रूस जान सारे,
ना रुसी पौणाहारिया.......



ਕਿਓਂ ਰੁੱਸਿਆ,,, ਜੋਗੀਆ ਕਿਓਂ ਰੁੱਸਿਆ l
ਕਿਓਂ ਰੁੱਸਿਆ,,, ਬਾਲਕਾ ਕਿਓਂ ਰੁੱਸਿਆ l
ਕੋਈ ਹੋਈ ਆ, ਗਲਤੀ ਮਾਫ ਕਰੀਂ l
ਮੇਰਾ ਮਨ ਮੈਲਾ, ਤਾਂ ਸਾਫ਼ ਕਰੀਂ ll
*ਡਿੱਗਦਾ ਢਹਿੰਦਾ,,, ਥੱਕ ਟੁੱਟ ਕੇ ਮੈਂ,,, ll,
ਆਇਆ ਤੇਰੇ ਦਵਾਰੇ,
ਨਾ ਰੁੱਸੀ, ਪੌਣਾਹਾਰੀਆ, ਭਾਵੇਂ ਰੁੱਸ ਜਾਣ ਸਾਰੇ l
ਨਾ ਰੁੱਸੀ, ਤਲਾਈਆਂ ਵਾਲਿਆ, ਭਾਵੇਂ ਰੁੱਸ ਜਾਣ ਸਾਰੇ l
ਤੂੰ ਨਾ ਰੁੱਸੀ, ਮੇਰੇ ਜੋਗੀਆ, ਭਾਵੇਂ ਰੁੱਸ ਜਾਣ ਸਾਰੇ l

ਚਰਨਾਂ ਦੇ, ਸਹਾਰੇ ਮੰਗਦਾ, "ਮੰਗਾਂ ਹੋਰ ਖ਼ੁਦਾਈ ਨਾ" l
ਸਭ ਕੁਝ ਝੱਲ ਲਊਂ, ਝੱਲੀ ਜਾਂਦੀ, "ਤੇਰੀ ਹੋਰ ਜ਼ੁਦਾਈ ਨਾ" ll  
*ਕੁਝ ਹੋਰ ਨਾ ਮੰਗਾਂ,,, ਬਸ ਜਿੰਦਗੀ ਲੰਘ ਜਾਏ,,, ll,
ਤੇਰੇ ਨਾਮ ਸਹਾਰੇ,,,
ਨਾ ਰੁੱਸੀ, ਗਊਆਂ ਵਾਲਿਆ, ਭਾਵੇਂ ਰੁੱਸ ਜਾਣ ਸਾਰੇ l
ਨਾ ਰੁੱਸੀ, ਪੌਣਾਹਾਰੀਆ,,,,,,,,,,,,,,,,,,,,,,,,F

ਰੁੱਸ ਕੇ ਨਾਲ, ਗਰੀਬ ਦੇ ਦਾਤਾ, "ਤੈਨੂੰ ਕੀ ਮਿਲ ਜਾਣਾ" l
ਤੇਰੇ ਦਰ ਤੋਂ, ਰਹਿਮਤ ਪਾ ਕੇ, "ਵਾਂਗ ਫ਼ੁੱਲਾਂ ਖ਼ਿਲ ਜਾਣਾ" ll
*ਗੁਫ਼ਾ ਤੇਰੀ ਤੋਂ,,, ਕਦੇ ਨਾ ਲੱਗਦੇ,,, ll,
ਕਿਸੇ ਭਗਤ ਨੂੰ ਲਾਰੇ,,,  
ਨਾ ਰੁੱਸੀ, ਬੋਹੜਾਂ ਵਾਲਿਆ, ਭਾਵੇਂ ਰੁੱਸ ਜਾਣ ਸਾਰੇ l
ਨਾ ਰੁੱਸੀ, ਪੌਣਾਹਾਰੀਆ,,,,,,,,,,,,,,,,,,,,,,,,F

ਜਿੰਦਗੀ ਦੇ ਵਿੱਚ, ਖੁਸ਼ੀਆਂ ਭਰ ਦੇ, "ਜੋਗੀਆ ਅਰਜ਼ ਗੁਜ਼ਾਰਾਂ" l
ਤੇਰੇ ਧੂਣੇ ਤੋਂ, ਮਿਲੇ ਭਬੂਤੀ, "ਕਿਸੇ ਕੋਲੋਂ ਨਾ ਹਾਰਾ'' ll
*ਨਾਲ ਨਿਮਰਤਾ,,, ਆਏ ਭਗਤਾਂ ਦੇ,,, ll,
ਡੁੱਬਦੇ ਬੇੜੇ ਤਾਰੇ,,,
ਨਾ ਰੁੱਸੀ, ਜਟਾਵਾਂ ਵਾਲਿਆ, ਭਾਵੇਂ ਰੁੱਸ ਜਾਣ ਸਾਰੇ l
ਨਾ ਰੁੱਸੀ, ਪੌਣਾਹਾਰੀਆ,,,,,,,,,,,,,,,,,,,,,,,,F

ਅਣਜਾਣਪੁਣੇ ਵਿੱਚ, ਹੋ ਗਏ ਹੋਣੇ, "ਮੈਥੋਂ ਪਾਪ ਵਥੇਰੇ" l
ਹੋ ਗਈ ਤੇਰੀ, ਨਜ਼ਰ ਸਵੱਲੀ, "ਦਰ ਮੁੜ ਆਇਆ ਤੇਰੇ" ll
*ਸੇਹਰੇ ਵਾਲਾ,,, ਭਿੰਦਾ ਲਾਊਗਾ,,,
*ਨੂਰ ਤੇ ਭਿੰਦਾ,,, ਸਦਾ ਲਾਉਣਗੇ,,,
ਨਾਮ ਤੇਰੇ ਦੇ ਜੈਕਾਰੇ,,,
ਨਾ ਰੁੱਸੀ, ਪਊਆਂ ਵਾਲਿਆ, ਭਾਵੇਂ ਰੁੱਸ ਜਾਣ ਸਾਰੇ l
ਨਾ ਰੁੱਸੀ, ਪੌਣਾਹਾਰੀਆ,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (367 downloads)