रखी दातिया जी सानूं चरणा च ला के

ਰੱਖੀ ਦਾਤਿਆ ਜੀ ਸਾਨੂੰ, ਚਰਨਾਂ 'ਚ ਲਾ ਕੇ xll-ll
ਤੇਰੇ ਨਾਮ ਦੀਆਂ ਨਿੱਤ, ਕੱਤਾਂ ਪੂਣੀਆਂ ਜੀ ਤੰਦ,
ਚਰਖ਼ੇ ਤੇ ਪਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,

ਸੂਹੀਆਂ ਤਲਾਈਆਂ ਜੀ ਮੈਂ, ਮੰਜੇ ਤੇ ਵਿਛਾਉਂਦੀ ਆਂ xll
ਸੁਪਨੇ 'ਚ ਵੇਖਿਆ ਮੈਂ, ਤੁਸਾਂ ਨੂੰ ਬਿਠਾਉਂਦੀ ਆਂ xll
ਸੂਹੀਆਂ ਤਲਾਈਆਂ ਜੀ ਮੈਂ, ਮੰਜੇ ਤੇ ਵਿਛਾਉਂਦੀ ਆਂ,
ਸੁਪਨੇ 'ਚ ਵੇਖਿਆ ਮੈਂ, ਤੁਸਾਂ ਨੂੰ ਬਿਠਾਉਂਦੀ ਆਂ,
ਸੱਚੀ ਮੁੱਚੀ ਆਜਾ ਸਾਡੇ, ਘਰ ਸੋਹਣਿਆਂ ਮੈਂ ਬੈਠੀ,
ਅੱਖੀਆਂ ਵਿਛਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਚੰਨ ਤੇ ਚਕੋਰ ਵਾਲਾ, ਲੱਗਿਆ ਵਿਯੋਗ ਏਹ xll
ਤੇਰੀ ਮੇਹਰ ਨਾਲ ਕਿਤੇ, ਬਣ ਜਾਏ ਸੰਯੋਗ ਏਹ xll
ਚੰਨ ਤੇ ਚਕੋਰ ਵਾਲਾ, ਲੱਗਿਆ ਵਿਯੋਗ ਏਹ,
ਤੇਰੀ ਮੇਹਰ ਨਾਲ ਕਿਤੇ, ਬਣ ਜਾਏ ਸੰਯੋਗ ਏਹ
ਆਰ ਦੇ ਸਮੁੰਦਰਾਂ ਤੋਂ, ਪਾਰ ਦਾਤਿਆ ਵੇ ਬੇੜੀ,
ਪਿਆਰ ਦੀ ਬਿਠਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਮਨ ਨੂੰ ਸੰਵਾਰਦੀ ਮੈਂ, ਤਨ ਨੂੰ ਸ਼ਿੰਗਾਰਦੀ ਆਂ xll
ਹੀਰ ਬਣ ਬੇਲਿਆਂ 'ਚ, ਰਾਂਝਣ ਪੁਕਾਰਦੀ ਆਂ xll
ਮਨ ਨੂੰ ਸੰਵਾਰਦੀ ਮੈਂ, ਤਨ ਨੂੰ ਸ਼ਿੰਗਾਰਦੀ ਆਂ,
ਹੀਰ ਬਣ ਬੇਲਿਆਂ 'ਚ, ਰਾਂਝਣ ਪੁਕਾਰਦੀ ਆਂ
ਲੜ੍ਹ ਲੱਗਿਆਂ ਦੀ ਸਾਡੀ, ਲਾਜ਼ ਰੱਖ ਲੈ ਵੇ ਰੱਖੀ,
ਆਪਣੀ ਬਣਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਬੈਠ ਕੇ ਬਨ੍ਹੇਰੇ ਸਾਡੇ, ਕਾਂ ਵੀ ਨਹੀਂ ਬੋਲਦਾ xll
ਲੱਗੀਆਂ ਨਿਭਾਉਣ ਆਜਾ, ਦਿਲ ਝੱਲਾ ਡੋਲ੍ਹਦਾ xll
ਬੈਠ ਕੇ ਬਨ੍ਹੇਰੇ ਸਾਡੇ, ਕਾਂ ਵੀ ਨਹੀਂ ਬੋਲਦਾ,
ਲੱਗੀਆਂ ਨਿਭਾਉਣ ਆਜਾ, ਦਿਲ ਝੱਲਾ ਡੋਲ੍ਹਦਾ,
ਖੁੱਲ੍ਹ ਗਏ ਸੀ ਭਾਗ ਜਦੋਂ, ਬੂਹਾ ਖੋਲ੍ਹਿਆ ਜੀ ਖੜੇ,
ਸੱਜਣ ਜੀ ਆ ਕੇ,,,  
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (44 downloads)