ज्योतां जग गइयाँ मन्दिराँ च तेरे

ਜੋਤਾਂ ਜੱਗ ਗਈਆਂ, ਮੰਦਿਰਾਂ 'ਚ ਤੇਰੇ ll
ਮਾਂ ਤੈਨੂੰ* ਕਿੰਨੀ, ਦੇਰ ਲੱਗਣੀ l
ਐਥੇ ਸੰਗਤਾਂ ਨੇ, ਲਾ ਲਏ ਨੇ ਡੇਰੇ l
ਮਾਂ ਤੈਨੂੰ* ਕਿੰਨੀ, ਦੇਰ ਲੱਗਣੀ l
ਜੋਤਾਂ ਜੱਗ ਗਈਆਂ, ਮੰਦਿਰਾਂ,,,,,,,,,,,,
^
ਕੀਤਾ ਏ ਅਵਾਹਨ ਤੇਰਾ, ਛੈਣਿਆਂ ਦੇ ਨਾਲ ਮਾਂ l
ਗਣਪਤੀ ਪੂਜ ਲਿਆ, ਸ਼ਰਧਾ ਦੇ ਨਾਲ ਮਾਂ ll
ਅੱਖਾਂ ਹੁਣ ਪਈ, ਰਾਹ ਤੇਰੀ ਟੇਰੇ l
ਮਾਂ ਤੈਨੂੰ* ਕਿੰਨੀ, ਦੇਰ ਲੱਗਣੀ,,,
ਜੋਤਾਂ ਜੱਗ ਗਈਆਂ, ਮੰਦਿਰਾਂ,,,,,,,,,,,,
^
ਕਦੋਂ ਦੀ ਉਡੀਕ ਤੇਰੇ, ਬੱਚਿਆਂ ਨੇ ਲਾਈ ਏ l
ਤੇਰੇ ਦਰਸ ਦੀ ਮਾਂ, ਆਸ ਲਗਾਈ ਏ ll
ਲਾਏ ਭੇਟਾਂ ਅਤੇ, ਫ਼ੁੱਲਾਂ ਵਾਲੇ ਸੇਹਰੇ l
ਮਾਂ ਤੈਨੂੰ* ਕਿੰਨੀ, ਦੇਰ ਲੱਗਣੀ,,,
ਜੋਤਾਂ ਜੱਗ ਗਈਆਂ, ਮੰਦਿਰਾਂ,,,,,,,,,,,,F
^
ਪਲ ਪਲ ਲੰਘ ਰਹੀ ਏ, ਜਾਗੇ ਵਾਲੀ ਰਾਤ ਮਾਂ l
ਕਰਨੀ ਮੈਂ ਕੋਲ ਬਹਿ ਕੇ, ਤੈਥੋਂ ਗੱਲ ਬਾਤ ਮਾਂ ll
ਛੇਤੀ ਆਜਾ ਪਹਿਲਾਂ, ਹੋਣ ਤੋਂ ਸਵੇਰੇ l
ਮਾਂ ਤੈਨੂੰ* ਕਿੰਨੀ, ਦੇਰ ਲੱਗਣੀ,,,
ਜੋਤਾਂ ਜੱਗ ਗਈਆਂ, ਮੰਦਿਰਾਂ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (252 downloads)