झूलन झंडे लाल

ਸੰਗਤਾਂ ਪਾਉਣ ਧਮਾਲ, ਦਵਾਰੇ ਜੋਗੀ ਦੇ ll
ਝੂਲਣ ਝੰਡੇ ਲਾਲ, ਦਵਾਰੇ ਜੋਗੀ ਦੇ*, ਜੋਗੀ ਦੇ,,,
ਸੰਗਤਾਂ ਪਾਉਣ ਧਮਾਲ,,,,,,,,,,,,,,,,,,,,

^ਚੇਤ ਮਹੀਨਾ ਚੜ੍ਹਿਆ, ਖੁਸ਼ੀਆਂ ਛਾ ਗਈਆਂ,
"ਦੂਰੋਂ ਦੂਰੋਂ ਸੰਗਤਾਂ, ਦਰ ਤੇ ਆ ਗਈਆਂ" ll
ਹੁੰਦੀ ਪਈ ਧਮਾਲ, ਦਵਾਰੇ ਜੋਗੀ ਦੇ ll
ਸੰਗਤਾਂ ਪਾਉਣ ਧਮਾਲ,,,,,,,,,,,,,,,,,,,,F

^ਵਿੱਚ ਤਲਾਈਆਂ ਲੱਗਿਆ, ਮੇਲਾ ਭਾਰਾ ਏ,
"ਸਵਰਗਾਂ ਨਾਲੋਂ ਵੱਧ ਕੇ, ਖ਼ੂਬ ਨਜ਼ਾਰਾ ਏ" ll
ਦਿੱਸਦੀ ਧਰਤੀ ਲਾਲ, ਦਵਾਰੇ ਜੋਗੀ ਦੇ ll
ਸੰਗਤਾਂ ਪਾਉਣ ਧਮਾਲ,,,,,,,,,,,,,,,,,,,,F

^ਬਾਬਾ ਜੀ ਦੇ ਲਾਉਣ, ਜੈਕਾਰੇ ਸੰਗਤਾਂ ਬਈ,
"ਢੋਲਕ ਛੈਣੇ ਨਾਲ, ਲਿਆਉਂਦੇ ਭਗਤਾਂ ਬਈ" ll
ਗਾਉਂਦੇ ਬੰਨ੍ਹ ਕੇ ਤਾਲ, ਦਵਾਰੇ ਜੋਗੀ ਦੇ ll
ਸੰਗਤਾਂ ਪਾਉਣ ਧਮਾਲ,,,,,,,,,,,,,,,,,,,,F

^ਅਸਲਮ ਵੀ ਜੋਗੀ ਦੀਆਂ, ਭੇਟਾਂ ਗਾਉਂਦਾ ਏ,
"ਨਾਲ ਸੰਗਤ ਦੇ ਨੱਚਦਾ, ਹੋਰ ਨਚਾਉਂਦਾ ਏ" ll
ਕਰਦਾ ਜਾਏ ਕਮਾਲ, ਦਵਾਰੇ ਜੋਗੀ ਦੇ ll
ਸੰਗਤਾਂ ਪਾਉਣ ਧਮਾਲ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (307 downloads)