बाबा दे दे दीदार

ਬਾਬਾ ਦੇ ਦੇ ਦੀਦਾਰ, ਮੁਖ਼ ਮੋੜ ਨਾ ll,
ਆਏ ਦਰ ਤੇ ਸਵਾਲੀ, ਖ਼ਾਲੀ ਤੋਰ ਨਾ ll

^ਲੱਖਾਂ ਖੁਸ਼ੀਆਂ ਦਾ, ਦਿਨ ਅੱਜ ਚੜ੍ਹਿਆ ਏ,
ਬਾਬਾ ਜਦੋ ਦਾ ਲੜ੍ਹ, ਤੇਰਾ ਫੜਿਆ ਏ ll
ਸਾਨੂੰ ਤੇਰੀਆਂ ਹੀ ਲੋੜਾਂ, ਮੰਗਾਂ ਹੋਰ ਨਾ ll,
ਆਏ ਦਰ ਤੇ ਸਵਾਲੀ, ਖ਼ਾਲੀ ਤੋਰ ਨਾ,,,
ਬਾਬਾ ਦੇ ਦੇ ਦੀਦਾਰ,,,,,,,,,,,,,,,,,,,,,

^ਤੇਰੇ ਮੰਦਰਾਂ 'ਚ ਝੰਡੇ, ਤੇਰੇ ਝੁੱਲਦੇ ਨੇ,
ਆ ਕੇ ਸਭ ਦੇ ਨਸੀਬ, ਏਥੇ ਖੁੱਲ੍ਹਦੇ ਨੇ ll
ਭਰਦੇ ਝੋਲੀਆਂ, ਕਿਸੇ ਦਾ ਦਿਲ ਤੋੜ ਨਾ ll,
ਆਏ ਦਰ ਤੇ ਸਵਾਲੀ, ਖ਼ਾਲੀ ਤੋਰ ਨਾ,,,
ਬਾਬਾ ਦੇ ਦੇ ਦੀਦਾਰ,,,,,,,,,,,,,,,,,,,,,

^ਤੇਰੀ ਮੂਰਤੀ ਪਿਆਰੀ, ਸਾਨੂੰ ਲੱਗਦੀ ਏ,
ਜੇਹੜੀ ਭਗਤਾਂ ਦੇ, ਮਨ ਵਿੱਚ ਵੱਸਦੀ ਏ ll
ਲਾ ਲੈ ਚਰਨਾਂ ਦੇ ਨਾਲ, ਮੁਖ਼ ਮੋੜ ਨਾ ll,
ਆਏ ਦਰ ਤੇ ਸਵਾਲੀ, ਖ਼ਾਲੀ ਤੋਰ ਨਾ,,,
ਬਾਬਾ ਦੇ ਦੇ ਦੀਦਾਰ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (276 downloads)