एह वी दे दे ओह वी दे दे

ਐਹ ਵੀ ਦੇ ਦੇ, ਓਹ ਵੀ ਦੇ ਦੇ l
ਇੱਕ ਵੀ ਦੇ ਦੇ, ਸੌ ਵੀ ਦੇ ਦੇ ll
ਐਹ ਵੀ ਦੇ ਦੇ, ਓਹ ਵੀ ਦੇ ਦੇ ll
*"ਨਿੱਤ ਨਵੀਂ ਫਰਮਾਇਸ਼, ਤੈਨੂੰ ਪਾਈ ਰੱਖਦੇ" l
**"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l
ਐਹ ਵੀ ਦੇ ਦੇ, ਓਹ ਵੀ ਦੇ ਦੇ l
ਇੱਕ ਵੀ ਦੇ ਦੇ, ਸੌ ਵੀ ਦੇ ਦੇ l

ਪਹਿਲੇਂ ਤਾਂ ਏਹ ਬੱਚੇ, ਨਾ ਪੜ੍ਹਾਈ ਕਰਦੇ l
ਫੇਲ੍ਹ ਨਾ ਹੋ ਜਾਈਏ, ਫਿਰ ਪਿੱਛੋਂ ਡਰਦੇ l
*''ਪਾਸ ਕਰਾ ਦੇ ਮਈਆ, ਸ਼ੋਰ ਮਚਾਈ ਰੱਖਦੇ" l
**"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l
ਐਹ ਵੀ ਦੇ ਦੇ, ਓਹ ਵੀ ਦੇ ਦੇ,,,,,,,,,,,,

ਵੇਚ ਕੇ ਸਕੂਟਰ ਕਹਿੰਦੇ, ਗੱਡੀ ਲੈਣੀ ਏ l
ਛੋਟੀ ਗੱਡੀ ਵਾਲੇ ਕਹਿੰਦੇ, ਵੱਡੀ ਲੈਣੀ ਏ l
*"ਮਾਂਏਂ ਤੈਨੂੰ ਚੱਕਰਾਂ 'ਚ, ਪਾਈ ਰੱਖਦੇ" l
**"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l
ਐਹ ਵੀ ਦੇ ਦੇ, ਓਹ ਵੀ ਦੇ ਦੇ,,,,,,,,,,,,

ਕੋਈ ਕਹਿੰਦਾ ਦੇ ਦੇ ਮਾਂ, ਸਹਾਰਾ ਵੋਟਾਂ ਦਾ l
ਕੋਈ ਕਹਿੰਦਾ ਮੀਂਹ ਬਰਸਾ ਦੇ, ਮਈਆ ਨੋਟਾਂ ਦਾ l
*"ਹਰ ਵੇਲੇ ਪਾਈ ਏਹ, ਦੁਹਾਈ ਰੱਖਦੇ" l
**"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l
ਐਹ ਵੀ ਦੇ ਦੇ, ਓਹ ਵੀ ਦੇ ਦੇ,,,,,,,,,,,,

ਕੋਈ ਮੰਗੇ ਕੋਠੀ, ਕੋਈ ਦੁਕਾਨ ਮੰਗਦਾ l
ਕੋਈ ਸਾਹਿਲ ਮਾਨ, ਤੇ ਸਨਮਾਨ ਮੰਗਦਾ l
*"ਹਰ ਵੇਲੇ ਤੈਨੂੰ ਏਹ, ਸਤਾਈ ਰੱਖਦੇ" l
**"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l
ਐਹ ਵੀ ਦੇ ਦੇ ਓਹ ਵੀ ਦੇ ਦੇ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (369 downloads)