तेरे रंगां विच मैं रंग जावा नाम दी मस्ती

नाम दी मस्ती दे दे मेनू
मैं ध्यावा सांझ सवेरे
तक तक तेरिया राहवा माये
मैं आवा तेरे नेड़े
तेरी तस्वीर नु दिल च उतारा
नहियो माला जपन दी जरूरत
जद वी झाका अपने अन्दर
मैं पावा तेरी मूरत

तेरे रंगा विच मैं रंग जावा जमाने कोलो की लैना
जिस हाल विच रखे रेह जावा जमाने कोलो की लैना
तेरे रंगा विच मैं रंग जावा जमाने कोलो की लैना

मीरा बाई वाला ज़हर पी जाना ऐ
नाम प्याले विच अमृत पाना ऐ
तेरी मूर्ति नु दिल च वसावा जमाने कोलो की लैना
तेरे रंगा विच मैं रंग जावा जमाने कोलो की लैना

भगत ध्यानु वाली लगन लगावा मैं
चाहे शीश कटे न घबरावा मैं
तेनु छैनेया दे नाल रिजावा जमाने कोलो की लैना
तेरे रंगा विच मैं रंग जावा जमाने कोलो की लैना

तारा रुक्मण पंथ बचाया सी
भटके राजा नु रास्ता विखाया सी
तेरी घर घर ज्योत जगावा जमाने कोलो की लैना
तेरे रंगा विच मैं रंग जावा जमाने कोलो की लैना

मथे चरना दी धुनी नु लगावा मैं
शर्मा जींदडी नु सफल बनावा मैं
जन्मा जन्मा दा रिश्ता निभावा जमाने कोलो की लैना
तेरे रंगा विच मैं रंग जावा जमाने कोलो की लैना

ਨਾਮ ਦੀ ਮਸਤੀ ਦੇ ਦੇ ਮੈਨੂੰ
ਮੈਂ ਧਿਆਂਵਾਂ ਸਾਂਝ ਸਵੇਰੇ l
ਤੱਕ ਤੱਕ ਤੇਰੀਆਂ ਰਾਹਵਾਂ ਮਾਂਏਂ,
ਮੈਂ ਆਵਾਂ ਤੇਰੇ ਨੇੜੇ l
ਤੇਰੀ ਤਸਵੀਰ ਨੂੰ ਦਿਲ 'ਚ ਉਤਾਰਾਂ,
ਨਹੀਂਓਂ ਮਾਲਾ ਜਪਣ ਦੀ ਜ਼ਰੂਰਤ l
ਜਦ ਵੀ ਝਾਕਾਂ ਆਪਣੇ ਅੰਦਰ,
ਮੈਂ ਪਾਵਾਂ ਤੇਰੀ ਮੂਰਤ ll

ਤੇਰੇ ਰੰਗਾਂ ਵਿੱਚ ਮੈਂ ਰੰਗ ਜਾਵਾਂ, ਜ਼ਮਾਨੇ ਕੋਲੋਂ ਕੀ ਲੈਣਾ ll
ਜਿਸ ਹਾਲ ਵਿੱਚ ਰੱਖੇ ਰਹਿ ਜਾਵਾਂ ll, ਜ਼ਮਾਨੇ ਕੋਲੋਂ ਕੀ ਲੈਣਾ,
"ਤੇਰੇ ਰੰਗਾਂ ਵਿੱਚ ਮੈਂ ਰੰਗ ਜਾਵਾਂ, ਜ਼ਮਾਨੇ ਕੋਲੋਂ ਕੀ ਲੈਣਾ" ll

ਮੀਰਾਂ ਬਾਈ ਵਾਲਾ, ਜ਼ਹਿਰ ਪੀ ਜਾਣਾ ਏ ll
ਨਾਮ ਪਿਆਲੇ ਵਿੱਚ, ਅੰਮ੍ਰਿਤ ਪਾਣਾ ਏ l
ਤੇਰੀ ਮੂਰਤੀ ਨੂੰ ll ਦਿਲ 'ਚ ਵਸਾਵਾਂ, ਜ਼ਮਾਨੇ ਕੋਲੋਂ ਕੀ ਲੈਣਾ,
"ਤੇਰੇ ਰੰਗਾਂ ਵਿੱਚ ਮੈਂ ਰੰਗ ਜਾਵਾਂ, ਜ਼ਮਾਨੇ ਕੋਲੋਂ ਕੀ ਲੈਣਾ" ll

ਭਗਤ ਧਿਆਨੂੰ ਵਾਲੀ, ਲਗਨ ਲਗਾਵਾਂ ਮੈਂ ll
ਚਾਹੇ ਸੀਸ ਕਟੇ ਨਾ, ਘਬਰਾਵਾਂ ਮੈਂ l
ਤੈਨੂੰ ਛੈਣਿਆਂ ਦੇ ll ਨਾਲ ਰਿਝਾਵਾਂ, ਜ਼ਮਾਨੇ ਕੋਲੋਂ ਕੀ ਲੈਣਾ,
"ਤੇਰੇ ਰੰਗਾਂ ਵਿੱਚ ਮੈਂ ਰੰਗ ਜਾਵਾਂ, ਜ਼ਮਾਨੇ ਕੋਲੋਂ ਕੀ ਲੈਣਾ" ll

ਤਾਰਾ ਰੁਕਮਣ, ਪੰਥ ਬਚਾਇਆ ਸੀ ll
ਭਟਕੇ ਰਾਜਾ ਨੂੰ, ਰਸਤਾ ਵਿਖਾਇਆ ਸੀ l
ਤੇਰੀ ਘਰ ਘਰ ll ਜੋਤ ਜਗਾਵਾਂ, ਜ਼ਮਾਨੇ ਕੋਲੋਂ ਕੀ ਲੈਣਾ,
"ਤੇਰੇ ਰੰਗਾਂ ਵਿੱਚ ਮੈਂ ਰੰਗ ਜਾਵਾਂ, ਜ਼ਮਾਨੇ ਕੋਲੋਂ ਕੀ ਲੈਣਾ" ll

ਮੱਥੇ ਚਰਨਾਂ ਦੀ, ਧੂਣੀ ਨੂੰ ਲਗਾਵਾਂ ਮੈਂ ll
ਸ਼ਰਮਾ ਜਿੰਦੜੀ ਨੂੰ, ਸਫ਼ਲ ਬਣਾਵਾਂ ਮੈਂ l
ਜਨਮਾਂ ਜਨਮਾਂ ਦਾ ll ਰਿਸ਼ਤਾ ਨਿਭਾਵਾਂ, ਜ਼ਮਾਨੇ ਕੋਲੋਂ ਕੀ ਲੈਣਾ,
"ਤੇਰੇ ਰੰਗਾਂ ਵਿੱਚ ਮੈਂ ਰੰਗ ਜਾਵਾਂ, ਜ਼ਮਾਨੇ ਕੋਲੋਂ ਕੀ ਲੈਣਾ" ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (507 downloads)