ਮੇਰਾ ਕੱਲਿਆਂ ਨੀ ਲਗਦਾ ਜੀ ਮੇਰੇ ਘਰ ਆ ਮਾਤਾ

ਮੇਰਾ ਕੱਲਿਆਂ ਨੀ ਲਗਦਾ ਜੀ ਮੇਰੇ ਘਰ ਆ ਮਾਤਾ
ਮੇਰਾ ਤੇਰੇ ਬਿਨ ਲਗਦਾ ਨੀ ਜੀ ਮੇਰੇ ਘਰ ਆ ਮਾਤਾ
ਮੇਰਾ ਕੱਲਿਆਂ ਨੀ ਲਗਦਾ ਜੀ...

ਕੁੱਟ ਕੁੱਟ ਰੋਟੀਆਂ ਮੈਂ ਚੂਰੀਆਂ ਬਣਾਉਂਦੀ ਆਂ
ਵਿਚ ਪਾਵਾਂ ਦੇਸੀ ਘੀ ਮੇਰੇ ਘਰ ਆ ਮਾਤਾ
ਮੇਰਾ ਕੱਲਿਆਂ ਨੀ ਲਗਦਾ ਜੀ...

ਜੰਮੂ ਸ਼ਹਿਰ ਤੋ ਮੈਂ ਗਊਆਂ ਮੰਗਵਾਉਂਦੀ ਆਂ
ਮੈਂ ਚੋਵਾਂ ਤੂੰ ਪੀ ਮੇਰੇ ਘਰ ਆ ਮਾਤਾ
ਮੇਰਾ ਕੱਲਿਆਂ ਨੀ ਲਗਦਾ ਜੀ...

ਕੋਰੇ ਕੋਰੇ ਕੁਜ਼ੇ ਵਿਚ ਦਹੀਂ ਮੈਂ ਜਮਾਉਂਦੀ ਆਂ
ਮੈਂ ਰਿੜਕਾ ਤੂੰ ਪੀ ਮੇਰੇ ਘਰ ਆ ਮਾਤਾ
ਮੇਰਾ ਕੱਲਿਆਂ ਨੀ ਲਗਦਾ ਜੀ...

ਚੂੜੀਆਂ ਚੜਾਵਾਂ ਤੈਨੂ ਲਾਲ ਲਾਲ ਮਾਂ,
ਸੋਹਣਾ ਸੋਹਣਾ ਛੱਤਰ ਲਿਆਵਾਂ ਨਾਲ ਮਾਂ ।
ਮੇਰੇ ਵੱਲ ਹੋਵੇ ਜੇ ਧਿਆਨ ਮਾਂ ਤੇਰਾ
ਪੂਰਾ ਕਰ ਦੇਵੇ ਤੂੰ ਸਵਾਲ ਜੇ ਮਾਂ ।
ਮੈਂ ਵੀ ਲੈ ਕੇ ਆਵਾ ਚੋਲਾ ਲਾਲ ਲਾਲ ਮਾਂ,
ਸੋਹਣਾ ਸੋਹਣਾ ਛੱਤਰ ਲਿਆਵਾਂ ਨਾਲ ਮਾਂ ॥

ਜੰਮੂ ਸ਼ਹਿਰ ਤੋ ਚੂੜੀਆਂ ਮੰਗਵਾਉਂਦੀ ਆਂ
ਚੋਲਾ ਵੀ ਮੈਂ ਰਖਿਆ ਸੀ ਮੇਰੇ ਘਰ ਆ ਮਾਤਾ
ਮੇਰਾ ਕੱਲਿਆਂ ਨੀ ਲਗਦਾ ਜੀ...

ਬੱਚਿਆਂ ਨੇ ਮਾਏਂ ਆਸਾਂ ਤੇਰੇ ਉੱਤੇ ਰੱਖੀਆਂ
ਬਿਨ ਮਾਵਾਂ ਦੇ ਜਿੰਦਗੀ ਕੀ ਮੇਰੇ ਘਰ ਆ ਮਾਤਾ
ਮੇਰਾ ਕੱਲਿਆਂ ਨੀ ਲਗਦਾ ਜੀ...
download bhajan lyrics (1348 downloads)